ਵਨ ਚੈਂਪੀਅਨਸ਼ਿਪ ''ਚ ਰਿਤੂ ਫੋਗਟ ਨੇ ਜਿੱਤਿਆ ਦੂਜਾ ਮੁਕਾਬਲਾ
Saturday, Feb 29, 2020 - 12:43 AM (IST)

ਸਿੰਗਾਪੁਰ- ਪਹਿਲਵਾਨ ਤੋਂ ਮਿਕਸਡ ਮਾਰਸ਼ਲ ਆਰਟਸ (ਐੱਮ. ਐੱਸ. ਏ.) ਫਾਈਟਰ ਬਣੀ ਭਾਰਤ ਦੀ ਰਿਤੂ ਫੋਗਟ ਨੇ ਵਨ ਚੈਂਪੀਅਨਸ਼ਿਪ ਵਿਚ ਆਪਣਾ ਦਬਦਬਾ ਜਾਰੀ ਰੱਖਦਿਆਂ ਸ਼ੁੱਕਰਵਾਰ ਨੂੰ ਇੱਥੇ ਸਿੰਗਾਪੁਰ ਇਨਡੋਰ ਸਟੇਡੀਅਮ ਵਿਚ ਆਯੋਜਿਤ 'ਵਨ : ਕਿੰਗ ਆਫ ਜੰਗਲ' ਵਿਚ ਚੀਨ ਦੀ ਲੂ ਚਿਆਓ ਚੇਨ ਨੂੰ ਇਕਪਾਸੜ ਮੁਕਾਬਲੇ ਵਿਚ ਹਰਾ ਦਿੱਤਾ। ਰਿਤੂ ਨੇ ਬੀਤੇ ਸਾਲ ਐੱਮ. ਐੱਮ. ਏ. ਵਿਚ ਸ਼ਾਨਦਾਰ ਡੈਬਿਊ ਕੀਤਾ ਸੀ। ਰਿਤੂ ਨੇ ਆਪਣੇ ਕਰੀਅਰ ਦੇ ਪਹਿਲੇ ਹੀ ਮੁਕਾਬਲੇ ਵਿਚ ਨੈਮ ਹੀ ਕਿਮ ਨੂੰ ਟੈਕਨੀਕਲ ਨਾਕਆਊਟ ਦੇ ਆਧਾਰ 'ਤੇ ਹਰਾਇਆ ਸੀ।