ਲਗਾਤਾਰ ਫੋਨ ਕਰਕੇ ਪਰੇਸ਼ਾਨ ਕਰ ਰਹੀ ਸੀ ਉਰਵਸ਼ੀ, ਪੰਤ ਨੇ ਕੀਤਾ ਬਲਾਕ

Saturday, Jan 11, 2020 - 11:09 AM (IST)

ਲਗਾਤਾਰ ਫੋਨ ਕਰਕੇ ਪਰੇਸ਼ਾਨ ਕਰ ਰਹੀ ਸੀ ਉਰਵਸ਼ੀ, ਪੰਤ ਨੇ ਕੀਤਾ ਬਲਾਕ

ਨਵੀਂ ਦਿੱਲੀ— ਭਾਰਤ ਦੇ ਯੁਵਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੇ ਦਿਨ ਅੱਜਕਲ ਠੀਕ ਨਹੀਂ ਚਲ ਰਹੇ ਹਨ। ਸ਼ੁੱਕਰਵਾਰ ਨੂੰ ਸ਼੍ਰੀਲੰਕਾ ਖਿਲਾਫ ਖੇਡੇ ਗਏ ਤੀਜੇ ਅਤੇ ਆਖ਼ਰੀ ਟੀ-20 'ਚ ਉਨ੍ਹਾਂ ਨੂੰ ਪਲੇਇੰਗ ਇਲੈਵਨ 'ਚ ਮੌਕਾ ਨਹੀਂ ਮਿਲਿਆ, ਜਦਕਿ ਮੈਦਾਨ 'ਤੇ ਉਨ੍ਹਾਂ ਦੀ ਖਰਾਬ ਲੈਅ ਵੀ ਜਾਰੀ ਹੈ ਜਿਸ ਨੂੰ ਲੈ ਕੇ ਉਹ ਚਿੰਤਾ 'ਚ ਵੀ ਹਨ ਅਤੇ ਇਸੇ ਟੈਂਸ਼ਨ ਕਾਰਨ ਉਨ੍ਹਾਂ ਨੇ ਵਟਸਐਪ ਅਤੇ ਫੋਨ ਦੋਹਾਂ 'ਤੇ ਬਾਵੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਬਲਾਕ ਕਰ ਦਿੱਤਾ। ਖਬਰਾਂ ਮੁਤਾਬਕ ਪੰਤ, ਉਰਵਸ਼ੀ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਸਨ। ਪੰਤ ਦੇ ਇਕ ਕਰੀਬੀ ਨੇ ਖੁਲਾਸਾ ਕੀਤਾ ਹੈ ਕਿ ਉਰਵਸ਼ੀ ਪੰਤ ਨਾਲ ਲਗਾਤਾਰ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਤੋਂ ਬਾਅਦ ਭਾਰਤੀ ਵਿਕਟਕੀਪਰ ਨੇ ਇਹ ਵੱਡਾ ਕਦਮ ਚੁੱਕਿਆ ਹੈ। ਜਦੋਂ ਉਰਵਸ਼ੀ ਨਾਲ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਬੁਲਾਰੇ ਨੇ ਕਿਹਾ ਕਿ ਇਕ ਦੂਜੇ ਨੂੰ ਬਲਾਕ ਕਰਨ ਦਾ ਫੈਸਲਾ ਦੋਹਾਂ ਨੇ ਆਪਸੀ ਸਹਿਮਤੀ ਨਾਲ ਕੀਤਾ ਹੈ।
PunjabKesari
ਪਿਛਲੇ ਸਾਲ ਉਰਵਸ਼ੀ ਰੌਤੇਲਾ ਦੇ ਨਾਲ ਜੁੜਿਆ ਸੀ ਪੰਤ ਦਾ ਨਾਂ
ਪਿਛਲੇ ਸਾਲ ਪੰਤ ਦਾ ਨਾਂ ਉਰਵਸ਼ੀ ਰੌਤੇਲਾ ਨਾਲ ਜੁੜਿਆ ਸੀ। ਹਾਰਦਿਕ ਪੰਡਯਾ ਤੋਂ ਦੂਰੀ ਬਣਾਉਣ ਦੇ ਬਾਅਦ ਰੌਤੇਲਾ ਨੂੰ ਪਿਛਲੇ ਸਾਲ ਪੰਤ ਦੇ ਨਾਲ ਡਿਨਰ ਡੇਟ 'ਤੇ ਦੇਖਿਆ ਗਿਆ ਸੀ। ਵੈਸਟਇੰਡੀਜ਼ ਖਿਲਾਫ ਟੀ-20 ਮੈਚ ਤੋਂ ਪਹਿਲਾਂ ਦੋਵੇਂ ਡੇਟ 'ਤੇ ਗਏ ਸਨ, ਜਿਸ ਤੋਂ ਬਾਅਦ ਦੋਹਾਂ ਨੂੰ ਲੈ ਕੇ ਮੀਡੀਆ 'ਚ ਖਬਰਾਂ ਆਉਣ ਲਗੀਆਂ ਸਨ।
PunjabKesari
ਨਵੇਂ ਸਾਲ 'ਤੇ ਪੰਤ ਨੇ ਲੋਕਾਂ ਨੂੰ ਕੀਤਾ ਹੈਰਾਨ
ਹਾਲਾਂਕਿ ਉਰਵਸ਼ੀ ਦੇ ਨਾਲ ਪੰਤ ਦੇ ਰਿਸ਼ਤੇ ਦੀਆਂ ਖ਼ਬਰਾਂ ਜ਼ਿਆਦਾ ਸਮੇਂ ਤਕ ਨਹੀਂ ਚਲੀਆਂ। ਨਿਊ ਈਅਰ ਈਵ 'ਤੇ ਪੰਤ ਨੇ ਈਸ਼ਾ ਨੇਗੀ ਨਾਲ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦੀ ਇਹ ਪੋਸਟ ਸਾਫ ਇਸ਼ਾਰਾ ਕਰ ਰਹੀ ਸੀ ਕਿ ਉਹ ਈਸ਼ਾ ਨੂੰ ਡੇਟ ਕਰ ਰਹੇ ਹਨ।


author

Tarsem Singh

Content Editor

Related News