ਐਕਸ਼ਨ ਰਿਪਲੇਅ: ਰਿਸ਼ਭ ਪੰਤ ਨੇ ਫੜੇ ਇਕ ਹੀ ਤਰਾਂ ਦੇ ਦੋ ਕੈਚ, ਫੈਨਜ਼ ਵੀ ਹੋਏ ਹੈਰਾਨ
Saturday, Apr 13, 2019 - 02:01 PM (IST)

ਜਲੰਧਰ— ਈਡਨ ਗਾਰਡਨ ਦੇ ਮੈਦਾਨ 'ਤੇ ਬੱਲੇਬਾਜ਼ੀ ਕਰਦੇ ਹੋਏ ਰਿਸ਼ਭ ਪੰਤ ਨੇ ਧਾਕੜ ਪਾਰੀ ਤਾਂ ਖੇਡੀ ਹੀ ਨਾਲ ਹੀ ਨਾਲ ਫੀਲਡਿੰਗ ਦੇ ਸਮੇਂ ਦੋ ਸ਼ਾਨਦਾਰ ਕੈਚ ਲੈ ਕੇ ਵੀ ਸੁੱਰਖੀਆਂ ਬਟੋਰੀਆਂ। ਪੰਤ ਨੇ ਜੋ ਦੋ ਕੈਚ ਫੜੇ ਉਹ ਦੇਖਣ 'ਚ ਬਿਲਕੁੱਲ ਐਕਸ਼ਨ ਰਿਪਲੇਅ ਦੀ ਤਰ੍ਹਾਂ ਲੱਗ ਰਹੇ ਸਨ। ਮਤਲਬ ਦੋਨਾਂ ਵਾਰ ਬੱਲੇਬਾਜ਼ ਪੁੱਲ ਸ਼ਾਰਟ ਮਾਰਨ ਤੋ ਖੁੰਝ ਗਏ ਤੇ ਦੋਨਾਂ ਵਾਰ ਪੰਤ ਨੇ ਲੈਗ ਸਾਈਡ 'ਤੇ ਉਚੀ ਛਲਾਂਗ ਲਗਾ ਕੇ ਕੈਚ ਫੜੇ।
ਪਹਿਲਾ ਕੈਚ : ਰਬਾਡਾ ਆਪਣੇ ਦੂਜੇ ਓਵਰ 'ਚ ਕੋਲਕਾਤਾ ਦੇ ਬੱਲੇਬਾਜ਼ ਕਰਿਸ ਲਿਨ ਨੂੰ ਗੇਂਦਬਾਜੀ ਕਰ ਰਹੇ ਸਨ। ਰਬਾਡਾ ਦੀ ਇਕ ਉਪਰ ਉੱਠਦੀ ਗੇਂਦ ਨੂੰ ਲਿਨ ਨੇ ਪੁੱਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਬਾਲ ਲਿਨ ਦੇ ਬੱਲੇ ਦਾ ਕਿਨਾਰਾ ਲੈ ਕੇ ਵਿਕਟਕੀਪਰ ਪੰਤ ਦੇ ਵੱਲ ਚੱਲੀ ਗਈ। ਪੰਤ ਨੇ ਸ਼ਾਨਦਾਰ ਡਾਈਵ ਲਗਾ ਕੇ ਕੈਚ ਫੜਿਆ।
ਦੂਜਾ ਕੈਚ : ਨੌਵੇਂ ਓਵਰ 'ਚ ਇਕ ਫਿਰ ਅਜਿਹਾ ਮੌਕਾ ਬਣਿਆ ਜਦੋਂ ਰਬਾਡਾ ਦੀ ਗੇਂਦ 'ਤੇ ਪੰਤ ਨੇ ਬਿਲਕੁੱਲ ਉਵੇਂ ਹੀ ਕੈਚ ਫੜਿਆ। ਦਰਅਸਲ ਰਬਾਡਾ ਦੇ ਸਾਹਮਣੇ ਰੌਬਿਨ ਉਥੱਪਾ ਬੱਲੇਬਾਜ਼ੀ ਕਰ ਰਿਹਾ ਸੀ। ਰਬਾਡਾ ਨੇ ਫਿਰ ਤੋਂ ਉਹੀ, ਸ਼ਾਰਟ ਬਾਲ ਪਾਈ। ਉਥੱਪਾ ਨੇ ਇਸ 'ਤੇ ਪੁਲ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਖੁੰਝ ਗਏ। ਬਾਲ ਬੱਲੇ ਦਾ ਕਿਨਾਰਾ ਲੈ ਕੇ ਪੰਤ ਦੇ ਦਸਤਾਨਿਆਂ 'ਚ ਆ ਗਈ।