ਕਾਰ ਹਾਦਸੇ ਤੋਂ ਉੱਭਰ ਰਹੇ ਰਿਸ਼ਭ ਪੰਤ ਨੇ ਸਾਂਝੀ ਕੀਤੀ ਵੀਡੀਓ, ਬਿਨਾਂ ਸਹਾਰੇ ਚੱਲਦੇ ਆਏ ਨਜ਼ਰ

05/06/2023 2:33:56 PM

ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕਾਰ ਹਾਦਸੇ ਤੋਂ ਬਾਅਦ ਹੋਈ ਸਰਜਰੀ ਤੋਂ ਠੀਕ ਹੋ ਰਹੇ ਹਨ, ਕਿਉਂਕਿ ਉਹ ਹੁਣ ਬਿਨਾਂ ਬੈਸਾਖੀਆਂ ਦੇ ਚੱਲ ਸਕਦੇ ਹਨ। ਪਿਛਲੇ ਸਾਲ ਦਸੰਬਰ ਵਿੱਚ ਇੱਕ ਕਾਰ ਹਾਦਸੇ ਵਿੱਚ ਜ਼ਖ਼ਮੀ ਹੋਏ ਪੰਤ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਬੈਸਾਖੀਆਂ ਦੇ ਬਿਨਾਂ ਚੱਲਣ ਦੀ ਇੱਕ ਵੀਡੀਓ ਪੋਸਟ ਕੀਤੀ।

ਇਹ ਵੀ ਪੜ੍ਹੋ: ਨੀਰਜ ਚੋਪੜਾ ਨੇ ਜਿੱਤਿਆ ਦੂਜਾ ਸੋਨ ਤਮਗਾ, ਡਾਇਮੰਡ ਲੀਗ 'ਚ ਡਬਲ ਗੋਲਡ ਜਿੱਤਣ ਵਾਲੇ ਇਕਲੌਤੇ ਭਾਰਤੀ ਬਣੇ

 

ਵੀਡੀਓ 'ਚ 25 ਸਾਲਾ ਪੰਤ ਨੂੰ ਬੈਂਗਲੁਰੂ 'ਚ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ.ਸੀ.ਏ.) 'ਚ ਬੈਸਾਖੀਆਂ ਸੁੱਟ ਕੇ ਬਿਨਾਂ ਕਿਸੇ ਸਹਾਰੇ ਚੱਲਦੇ ਦੇਖਿਆ ਜਾ ਸਕਦਾ ਹੈ। ਉਹ ਵਰਤਮਾਨ ਵਿੱਚ ਐੱਨ.ਸੀ.ਏ. ਵਿੱਚ ਰੀਹੈਬਲੀਟੇਸ਼ਨ ਵਿੱਚੋਂ ਲੰਘ ਰਹੇ ਹਨ। ਪੰਤ ਨੇ ਵੀਡੀਓ ਦੇ ਨਾਲ ਲਿਖਿਆ, "ਖੁਸ਼ੀ ਹੈ ਕਿ ਹੁਣ ਬੈਸਾਖੀਆਂ ਦੀ ਲੋੜ ਨਹੀਂ ਹੈ।" ਪੰਤ ਨੇ ਆਈ.ਪੀ.ਐੱਲ. 2021 ਅਤੇ 2022 ਵਿੱਚ ਦਿੱਲੀ ਕੈਪੀਟਲਜ਼ ਦੀ ਅਗਵਾਈ ਕੀਤੀ ਪਰ ਇੱਕ ਕਾਰ ਹਾਦਸੇ ਕਾਰਨ ਉਹ ਮੌਜੂਦਾ ਟੂਰਨਾਮੈਂਟ ਤੋਂ ਬਾਹਰ ਹੋ ਗਏ।

ਇਹ ਵੀ ਪੜ੍ਹੋ: ਖੇਡ ਮੰਤਰੀ ਠਾਕੁਰ ਦੀ ਪਹਿਲਵਾਨਾਂ ਨੂੰ ਅਪੀਲ, ਤੁਹਾਡੀਆਂ ਮੰਗਾਂ ਮੰਨ ਲਈਆਂ ਗਈਆਂ ਹਨ, ਹੁਣ...


cherry

Content Editor

Related News