ਪੰਤ ਫਿਰ ਫੇਲ੍ਹ, ਪਿਛਲੇ 4 ਮਹੀਨੇ ਅਤੇ 7 ਪਾਰੀਆਂ 'ਚ ਇਕ ਵੀ ਅਰਧ ਸੈਂਕੜਾ ਨਹੀਂ

12/12/2019 11:41:07 AM

ਸਪੋਰਟਸ ਡੈਸਕ— ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਮੌਜੂਦਾ ਸਮੇਂ 'ਚ ਆਪਣੇ ਕ੍ਰਿਕਟ ਕਰੀਅਰ ਦੇ ਸਭ ਤੋਂ ਖ਼ਰਾਬ ਦੌਰ ਤੋਂ ਗੁਜ਼ਰ ਰਿਹਾ ਹੈ। ਪੰਤ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਚੱਲਦੇ ਪਹਿਲਾਂ ਟੈਸ‍ਟ ਟੀਮ ਤੋਂ ਬਾਹਰ ਹੋਇਆ,  ਹੁਣ ਟੀ-20 'ਚ ਵੀ ਖਰਾਬ ਪ੍ਰਦਰਸ਼ਨ ਅਤੇ ਹੁਣ ਵਨ-ਡੇ ਟੀਮ ਤੋਂ ਵੀ ਉਨ੍ਹਾਂ ਦਾ ਪੱਤ‍ਾ ਕੱਟਦਾ ਨਜ਼ਰ ਆ ਰਿਹਾ ਹੈ। ਕਰੀਅਰ ਦੇ ਬੁਰੇ ਦੌਰ 'ਚ ਭਾਰਤੀ ਟੀਮ 'ਚ ਵੀ ਰਿਸ਼ਭ ਪੰਤ ਦੀ ਅਹਿਮੀਅਤ ਲਗਾਤਾਰ ਘੱਟਦੀ ਜਾ ਰਹੀ ਹੈ। ਇਸ ਦਾ ਇਕ ਨਜ਼ਾਰਾ ਮੁੰਬਈ ਟੀ-20 ਮੈਚ ਦੇ ਦੌਰਾਨ ਦੇਖਣ ਨੂੰ ਮਿਲਿਆ।

PunjabKesari

ਸਿਰਫ ਦੋ ਗੇਂਦਾਂ ਖੇਡ ਪਵੇਲੀਅਨ ਪਰਤਿਆ ਪੰਤ
ਮੁੰਬਈ 'ਚ ਖੇਡੇ ਗਏ ਮੁਕਾਬਲੇ 'ਚ ਭਾਰਤੀ ਟੀਮ ਨੇ 67 ਦੌੜਾਂ ਨਾਲ ਵੱਡੀ ਜਿੱਤ ਦਰਜ ਕਰ ਵੈਸ‍ਟਇੰਡੀਜ਼ ਖਿਲਾਫ ਟੀ-20 ਸੀਰੀਜ਼ 'ਚ 2-1 ਨਾਲ ਕਬ‍ਜਾ ਕੀਤਾ। ਰੋਹਿਤ ਸ਼ਰਮਾ ਅਤੇ ਕੇ. ਐੱਲ. ਰਾਹੁਲ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਰੋਹਿਤ ਸ਼ਰਮਾ 71 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਆਊਟ ਹੋਇਆ। ਤੀਰੁਵਨੰਤਪੁਰਮ 'ਚ ਸ਼ਿਵਮ ਦੁਬੇ ਨੂੰ ਤੀਜੇ ਨੰਬਰ 'ਤੇ ਮੌਕਾ ਦੇਣ ਤੋਂ ਬਾਅਦ ਕਪ‍ਤਾਨ ਵਿਰਾਟ ਕੋਹਲੀ ਨੇ ਮੁੰਬਈ ਮੈਚ 'ਚ ਰਿਸ਼ਭ ਪੰਤ ਨੂੰ ਇਸ ਸ‍ਥਾਨ 'ਤੇ ਬੱ‍ਲੇਬਾਜ਼ੀ ਲਈ ਭੇਜਿਆ। ਰਿਸ਼ਭ ਦੇ ਕੋਲ ਇੱਥੇ ਆਪਣੀ ਬੱਲੇਬਾਜ਼ੀ ਦਾ ਜੌਹਰ ਮਤਲਬ ਪਹਿਲਕਾਰ ਕ੍ਰਿਕਟ ਖੇਡ ਕੇ ਟੀਮ ਲਈ ਹੋਰ ਤੇਜ਼ੀ ਨਾਲ ਦੌੜਾਂ ਬਣਾਉਣ ਦਾ ਸ਼ਾਨਦਾਰ ਮੌਕਾ ਸੀ, ਪਰ ਉਹ ਇਸ ਮੌਕੇ ਦਾ ਪੂਰਾ ਫਾਇਦਾ ਨਾ ਚੁੱਕ ਸਕਿਆ। ਇਸ ਮੈਚ 'ਚ ਵੀ ਉਹ ਪੂਰੀ ਤਰ੍ਹਾਂ ਨਾਲ ਫੇਲ੍ਹ ਹੋ ਗਿਆ ਅਤੇ ਇਸ ਵਾਰ ਵੀ ਉਹ ਆਪਣੇ ਖਰਾਬ ਪ੍ਰਦਰਸ਼ਨ ਨੂੰ ਬਰਕਰਾਰ ਰੱਖਦਾ ਹੋਇਆ ਬਿਨ੍ਹਾਂ ਖਾਤਾ ਖੋਲੇ ਹੀ ਆਊਟ ਹੋ ਗਿਆ। ਪੰਤ ਨੇ 2 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਇਕ ਲਾਪਰਵਾਹੀ ਭਰਿਆ ਸ਼ਾਟ ਖੇਡਦਾ ਹੋਇਆ ਕੀਰੋਨ ਪੋਲਾਰਡ ਦੀ ਗੇਂਦ 'ਤੇ ਜੇਸਨ ਹੋਲਡਰ ਨੂੰ ਆਪਣਾ ਕੈਚ ਦੇ ਬੈਠਾ।

ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਤੀਜੀ ਵਾਰ ਸਿਫ਼ਰ 'ਤੇ ਆਊਟ ਹੋਇਆ ਪੰਤ
ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਇਹ ਤੀਜਾ ਮੌਕਾ ਸੀ ਜਦੋਂ ਰਿਸ਼ਭ ਪੰਤ ਸਿਫ਼ਰ 'ਤੇ ਆਊਟ ਹੋਇਆ। ਉਥੇ ਹੀ ਇਕ ਵਿਕਟਕੀਪਰ ਦੇ ਤੌਰ 'ਤੇ ਉਹ ਸਭ ਤੋਂ ਜ਼ਿਆਦਾ ਵਾਰ ਸਿਫ਼ਰ 'ਤੇ ਆਊਟ ਹੋਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਰਿਸ਼ਭ ਪੰਤ ਦੇ ਨਾਲ 3 ਵਾਰ ਅਜਿਹਾ ਹੋ ਚੁੱਕਿਆ ਹੈ ਜਦ ਕਿ ਅੰਤਰਰਾਸ਼ਟਰੀ ਟੀ 20 ਕ੍ਰਿਕਟ 'ਚ ਵਿਕਟਕੀਪਰ ਦੇ ਤੌਰ 'ਤੇ ਐੱਮ. ਐੱਸ. ਧੋਨੀ ਇਕ ਵਾਰ ਸਿਫ਼ਰ 'ਤੇ ਆਊਟ ਹੋ ਚੁੱਕੇ ਹਨ।

PunjabKesari3 ਮੈਚਾਂ 'ਚ ਸਿਰਫ 51 ਦੌੜਾਂ ਬਣਾ ਸਕਿਆ ਪੰਤ
ਵੈਸ‍ਟਇੰਡੀਜ਼ ਖਿਲਾਫ ਟੀ-20 ਸੀਰੀਜ਼ 'ਚ ਉਹ 3 ਮੈਚਾਂ 'ਚ 51 ਦੌੜਾਂ ਬਣਾਈਆਂ ਹਨ। ਇਸ ਦੌਰਾਨ ਅਜੇਤੂ 33 ਦੌੜਾਂ ਪੰਤ ਦਾ ਸਰਵਸ਼੍ਰੇਸ਼ਠ ਸ‍ਕੋਰ ਰਿਹਾ। ਉਸ ਦੀ ਔਸਤ ਇਸ ਸੀਰੀਜ 'ਚ 25.50 ਅਤੇ ਸ‍ਟ੍ਰਾਇਕ ਰੇਟ 154.54 ਦਾ ਰਿਹਾ। ਤੀਰੁਵਨੰਤਪੁਰਮ ਟੀ-20 'ਚ 33 ਦੌੜਾਂ ਦੀ ਪਾਰੀ ਨੂੰ ਕੱਢ ਦਿੱਤਾ ਜਾਵੇ ਤਾਂ ਪੰਤ ਨੇ ਬਾਕੀ ਦੇ 2 ਮੈਚਾਂ 'ਚ 18 ਦੌੜਾਂ ਬਣਾਈਆਂ। ਪੰਤ ਨੇ ਅੰਤਰਰਾਸ਼‍ਟਰੀ ਟੀ-20 'ਚ 4 ਮਹੀਨੇ ਅਤੇ 7 ਪਾਰੀਆਂ ਪਹਿਲਾਂ ਅਰਧ ਸੈਂਕੜਾ ਲਗਾਇਆ ਸੀ। ਵੈਸਟਇੰਡੀਜ਼ ਖਿਲਾਫ ਸੀਰੀਜ਼ 'ਚ ਅਰਧ ਸੈਂਕੜਾ ਲਗਾਇਆ ਸੀ।

PunjabKesariਅੰਤਰਰਾਸ਼‍ਟਰੀ ਟੀ-20 'ਚ ਅਸਫਲ ਰਿਹਾ ਹੈ ਪੰਤ
ਟੀਮ ਇੰਡੀਆ ਵਲੋਂ ਖੇਡਦੇ ਹੋਏ ਰਿਸ਼ਭ ਪੰਤ ਦਾ ਪ੍ਰਦਰਸ਼ਨ ਇਸ ਸਾਲ ਨਾ ਦੇ ਬਰਾਬਰ ਹੀ ਰਿਹਾ ਹੈ। 2019 'ਚ 16 ਅੰਤਰਰਾਸ਼‍ਟਰੀ ਟੀ-20 ਮੁਕਾਬਲਿਆਂ 'ਚ ਉਸ ਨੇ 21 ਦੀ ਔਸਤ ਨਾਲ ਸਿਰਫ 252 ਦੌੜਾਂ ਬਣਾਈਆਂ ਹਨ। ਇਨਾਂ ਮੈਚਾਂ 'ਚ ਉਸ ਦੇ ਨਾਂ ਸਿਰਫ ਇਕ ਅਰਧ ਸੈਂਕੜਾ ਹੈ। ਦਿਲਚਸ‍ਪ ਗੱਲ ਹੈ ਕਿ 16 ਪਾਰੀਆਂ 'ਚ ਸਿਰਫ 3 ਵਾਰ ਅਜੇਤੂ ਪਰਤਿਆ ਹੈ ਜੋ ਕਿ ਉਸ ਦੀ ਵੱਡੀ ਪਾਰੀ ਖੇਡਣ ਦੀ ਸਮਰੱਥਾ 'ਤੇ ਇਕ ਵੱਡਾ ਸਵਾਲ ਹੈ। 2018 'ਚ ਪੰਤ ਨੇ ਟੈਸ‍ਟ 'ਚ ਗਜ਼ਬ ਦੀ ਖੇਡ ਦਿਖਾਈ ਸੀ ਪਰ ਅੰਤਰਰਾਸ਼‍ਟਰੀ ਟੀ-20 'ਚ ਉਹ ਪੂਰੀ ਤਰ੍ਹਾਂ ਅਸਫਲ ਰਿਹਾ ਹੈ।


Related News