ਰਿਸ਼ਭ ਪੰਤ ਨੇ ਦਿੱਲੀ ਕੈਪੀਟਲਸ ਨੂੰ ਦਿੱਤਾ ਵੱਡਾ ਝਟਕਾ, IPL ਆਕਸ਼ਨ ਤੋਂ ਪਹਿਲਾਂ ਉਸ ਦੀ ਪੋਸਟ ਨੇ ਮਚਾਇਆ ਹੜਕੰਪ

Saturday, Oct 12, 2024 - 03:31 PM (IST)

ਰਿਸ਼ਭ ਪੰਤ ਨੇ ਦਿੱਲੀ ਕੈਪੀਟਲਸ ਨੂੰ ਦਿੱਤਾ ਵੱਡਾ ਝਟਕਾ, IPL ਆਕਸ਼ਨ ਤੋਂ ਪਹਿਲਾਂ ਉਸ ਦੀ ਪੋਸਟ ਨੇ ਮਚਾਇਆ ਹੜਕੰਪ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਅਗਲੇ ਸੀਜ਼ਨ ਲਈ ਨਿਲਾਮੀ ਨੇੜੇ ਹੈ। ਇਹ ਇੱਕ ਮੈਗਾ ਨਿਲਾਮੀ (Mega Auction) ਹੈ ਜਿਸ ਵਿੱਚ ਟੀਮਾਂ ਨੂੰ ਵੱਧ ਤੋਂ ਵੱਧ ਖਿਡਾਰੀ ਖਰੀਦਣ ਦੀ ਸਹੂਲਤ ਹੋਵੇਗੀ। ਟੀਮਾਂ ਕੁੱਲ ਮਿਲਾ ਕੇ ਸਿਰਫ਼ ਛੇ ਖਿਡਾਰੀਆਂ ਨੂੰ ਹੀ ਰਿਟੇਨ ਕਰ ਸਕਦੀ ਹੈ। ਇਸ ਨਿਲਾਮੀ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਸਨਸਨੀ ਮਚਾ ਦਿੱਤੀ ਹੈ। ਪੰਤ ਦੀ ਪੋਸਟ ਨੇ ਦਿੱਲੀ ਕੈਪੀਟਲਸ ਨੂੰ ਛੱਡਣ ਦੀਆਂ ਅਟਕਲਾਂ ਨੂੰ ਵੀ ਤੇਜ਼ ਕਰ ਦਿੱਤਾ ਹੈ। ਪੰਤ ਨੇ ਜਦੋਂ ਤੋਂ ਆਈਪੀਐਲ ਸ਼ੁਰੂ ਕੀਤੀ ਹੈ, ਉਹ ਦਿੱਲੀ ਤੋਂ ਹੀ ਖੇਡਿਆ ਹੈ। ਉਹ ਸਾਲ 2017 ਵਿੱਚ ਇਸ ਟੀਮ ਵਿੱਚ ਆਇਆ ਸੀ ਅਤੇ ਹੁਣ ਕਪਤਾਨ ਹੈ। ਦਿੱਲੀ ਇਸ ਸਾਲ ਪੰਤ ਨੂੰ ਬਰਕਰਾਰ ਰੱਖੇਗੀ ਜਾਂ ਨਹੀਂ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ।

ਪੰਤ ਫਿਲਹਾਲ ਬ੍ਰੇਕ 'ਤੇ ਹਨ। ਉਸ ਨੂੰ ਬੰਗਲਾਦੇਸ਼ ਖਿਲਾਫ਼ ਆਰਾਮ ਦਿੱਤਾ ਗਿਆ ਹੈ। ਉਸ ਨੂੰ ਨਿਊਜ਼ੀਲੈਂਡ ਖਿਲਾਫ਼ ਟੈਸਟ ਸੀਰੀਜ਼ ਲਈ ਚੁਣਿਆ ਗਿਆ ਸੀ। ਇਸ ਟੀਮ ਚੋਣ ਤੋਂ ਬਾਅਦ ਪੰਤ ਨੇ ਅੱਧੀ ਰਾਤ ਨੂੰ ਅਜਿਹੀ ਪੋਸਟ ਕੀਤੀ ਜਿਸ ਨੂੰ ਪੜ੍ਹ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ। ਪੰਤ ਨੇ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਲਿਖਿਆ, "ਜੇ ਮੈਂ ਨਿਲਾਮੀ ਵਿਚ ਜਾਂਦਾ ਹਾਂ, ਤਾਂ ਕੀ ਮੈਨੂੰ ਵੇਚਿਆ ਜਾਵੇਗਾ ਅਤੇ ਕਿੰਨੇ ਵਿਚ? ਪੰਤ ਦੀ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਨੇ ਸ਼ਾਨਦਾਰ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਪੰਤ ਦਿੱਲੀ 'ਚ ਖੁਸ਼ ਨਹੀਂ ਹਨ ਅਤੇ ਇਸ ਟੀਮ ਨੂੰ ਛੱਡਣਾ ਚਾਹੁੰਦੇ ਹਨ।

ਪੰਤ ਇਸ ਸਮੇਂ ਚੰਗੀ ਫਾਰਮ 'ਚ ਹਨ। ਉਸ ਨੇ ਹਾਲ ਹੀ 'ਚ ਬੰਗਲਾਦੇਸ਼ ਖਿਲਾਫ਼ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਸੈਂਕੜਾ ਲਗਾਇਆ ਸੀ। ਪੰਤ ਦਾ 30 ਦਸੰਬਰ 2022 ਨੂੰ ਕਾਰ ਹਾਦਸਾ ਹੋਇਆ ਸੀ। ਇਸ ਤੋਂ ਬਾਅਦ ਪੰਤ ਲਗਭਗ ਇਕ ਸਾਲ ਤੱਕ ਕ੍ਰਿਕਟ ਤੋਂ ਦੂਰ ਰਹੇ। ਉਸ ਨੇ ਇਸ ਸਾਲ ਆਈਪੀਐਲ ਵਿੱਚ ਵਾਪਸੀ ਕੀਤੀ ਪਰ ਟੀਮ ਨੂੰ ਸਫਲਤਾ ਨਹੀਂ ਦਿਵਾ ਸਕੇ। ਪੰਤ ਨੇ ਟੀ-20 ਵਿਸ਼ਵ ਕੱਪ 'ਚ ਨੰਬਰ-3 ਦੀ ਜ਼ਿੰਮੇਵਾਰੀ ਨਿਭਾਈ ਅਤੇ ਜ਼ੋਰਦਾਰ ਬੱਲੇਬਾਜ਼ੀ ਕੀਤੀ।


author

Tarsem Singh

Content Editor

Related News