ਰਿਸ਼ਭ ਪੰਤ ਨਾਲ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਦੇ 1 ਸਾਲ ਬਾਅਦ ਉਰਵਸ਼ੀ ਰੌਤੇਲਾ ਬੋਲੀ, ‘ਕਿਸੇ ਕ੍ਰਿਕਟਰ ਨੂੰ ਨਹੀਂ ਜਾਣਦੀ’

Friday, Apr 02, 2021 - 01:36 PM (IST)

ਰਿਸ਼ਭ ਪੰਤ ਨਾਲ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਦੇ 1 ਸਾਲ ਬਾਅਦ ਉਰਵਸ਼ੀ ਰੌਤੇਲਾ ਬੋਲੀ, ‘ਕਿਸੇ ਕ੍ਰਿਕਟਰ ਨੂੰ ਨਹੀਂ ਜਾਣਦੀ’

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਅਤੇ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੇ ਰਿਲੇਸ਼ਨਸ਼ਿਪ ਦੇ ਚਰਚੇ ਕਾਫ਼ੀ ਉਡੇ ਸਨ ਪਰ ਇਨ੍ਹਾਂ ਦੋਵਾਂ ਸੈਲੀਬ੍ਰਿਟੀਜ਼ ਵਿਚੋਂ ਕਿਸੇ ਨੇ ਕਦੇ ਵੀ ਇਸ ਮੁੱਦੇ ’ਤੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਹੁਣ ਉਰਵਸ਼ੀ ਨੇ ਵੱਡਾ ਖ਼ੁਲਾਸਾ ਕੀਤਾ ਹੈ।

ਇਹ ਵੀ ਪੜ੍ਹੋ: ਸਚਿਨ ਤੇਂਦੁਲਕਰ ਨੂੰ ਕਰਵਾਇਆ ਗਿਆ ਹਸਪਤਾਲ ’ਚ ਦਾਖ਼ਲ, ਕੁੱਝ ਦਿਨ ਪਹਿਲਾਂ ਆਏ ਸਨ ਕੋਰੋਨਾ ਪਾਜ਼ੇਟਿਵ

ਹਾਲ ਹੀ ਵਿਚ ਜਦੋਂ ਉਰਵਸ਼ੀ ਰੌਤੇਲਾ ਤੋਂ ਕਿਸੇ ਫੈਨ ਨੇ ਇੰਸਟਾਗ੍ਰਾਮ ’ਤੇ ਪੁੱਛਿਆ, ‘ਤੁਹਾਡਾ ਪਸੰਦੀਦਾ ਕ੍ਰਿਕਟਰ ਕੌਣ ਹੈ।’ ਇਸ ਦੇ ਜਵਾਬ ਵਿਚ ਉਨ੍ਹਾਂ ਲਿਖਿਆ, ‘ਮੈਂ ਕ੍ਰਿਕਟ ਬਿਲਕੁੱਲ ਨਹੀਂ ਦੇਖਦੀ, ਇਸ ਲਈ ਮੈਂ ਕਿਸੇ ਕ੍ਰਿਕਟਰ ਨੂੰ ਨਹੀਂ ਜਾਣਦੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ, ‘ਮੇਰੇ ਦਿਲ ਵਿਚ ਸਚਿਨ ਸਰ ਅਤੇ ਵਿਰਾਟ ਸਰ ਲਈ ਕਾਫ਼ੀ ਸਨਮਾਨ ਹੈ।’

PunjabKesari

ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਨੇ ਟੀ ਨਟਰਾਜਨ ਨੂੰ ਤੋਹਫ਼ੇ ਵਜੋਂ ਦਿੱਤੀ ‘ਥਾਰ’, ਅੱਗਿਓਂ ਕ੍ਰਿਕਟਰ ਨੇ ਵੀ ਭੇਜਿਆ 'ਰਿਟਰਨ ਗਿਫ਼ਟ'

ਸਾਲ 2019 ਵਿਚ ਰਿਸ਼ਭ ਪੰਤ ਅਤੇ ਉਰਵਸ਼ੀ ਰੌਤੇਲਾ ਨੂੰ ਜੁਹੂ ਦੇ ਐਸਟੇਲਾ ਹੋਟਲ ਵਿਚ ਲੇਟ ਨਾਈਟ ਡਿਨਰ ਡੇਟ ’ਤੇ ਜਾਂਦੇ ਹੋਏ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਦੇ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈਆਂ ਸਨ ਪਰ ਫਿਰ ਖ਼ਬਰਾਂ ਆਈਆਂ ਕਿ ਉਰਵਸ਼ੀ ਅਤੇ ਰਿਸ਼ਭ ਪੰਤ ਦੇ ਰਸਤੇ ਵੱਖ ਹੋ ਗਏ ਅਤੇ ਪੰਤ ਨੇ ਉਰਵਸ਼ੀ ਨੂੰ ਵ੍ਹਟਸਐਪ ’ਤੇ ਬਲਾਕ ਕਰ ਦਿੱਤਾ। ਦੱਸ ਦੇਈਏ ਕਿ ਰਿਸ਼ਭ ਪੰਤ ਫਿਲਹਾਲ ਈਸ਼ਾ ਨੇਗੀ ਨਾਲ ਰਿਲੇਸ਼ਨਸ਼ਿਪ ਵਿਚ ਹਨ। 

ਇਹ ਵੀ ਪੜ੍ਹੋ: ਹਰਭਜਨ ਸਿੰਘ ਦਾ ਆਲੋਚਕਾਂ ਨੂੰ ਕਰਾਰਾ ਜਵਾਬ, ਕਿਹਾ- ਮੈਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News