ਸੌਰਵ ਸਰ ਨੇ ਜਦੋਂ ਮੈਨੂੰ ਚੁੱਕਿਆ, ਉਹ ਪਲ ਖਾਸ ਸੀ : ਪੰਤ

Tuesday, Apr 23, 2019 - 01:42 PM (IST)

ਸੌਰਵ ਸਰ ਨੇ ਜਦੋਂ ਮੈਨੂੰ ਚੁੱਕਿਆ, ਉਹ ਪਲ ਖਾਸ ਸੀ : ਪੰਤ

ਜੈਪੁਰ— ਰਿਸ਼ਭ ਪੰਤ ਨੇ ਕਿਹਾ ਕਿ ਰਾਜਸਥਾਨ ਰਾਇਲਜ਼ 'ਤੇ 6 ਵਿਕਟਾਂ ਨਾਲ ਮਿਲੀ ਜਿੱਤ ਦੇ ਬਾਅਦ ਜਦੋਂ ਸੌਰਵ ਗਾਂਗੁਲੀ ਨੇ ਉਨ੍ਹਾਂ ਨੇ ਮੈਨੂੰ ਉਠਾਇਆ ਤਾਂ ਉਨ੍ਹਾਂ ਨੂੰ 'ਬਹੁਤ ਖਾਸ' ਮਹਿਸੂਸ ਹੋਇਆ। ਪੰਤ ਨੇ 78 ਦੌੜਾਂ ਦੀ ਪਾਰੀ ਖੇਡੀ ਅਤੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਬਾਅਦ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਮੈਦਾਨ 'ਤੇ ਜਾ ਕੇ ਉਨ੍ਹਾਂ ਨੂੰ ਚੁੱਕ ਲਿਆ। 

ਮੈਚ ਦੇ ਬਾਅਦ ਆਪਣੇ ਸਾਥੀ ਖਿਡਾਰੀ ਪ੍ਰਿਥਵੀ ਸ਼ਾਅ ਨਾਲ ਗੱਲਬਾਤ 'ਚ ਪੰਤ ਨੇ ਕਿਹਾ, ''ਮੈਚ ਖ਼ਤਮ ਹੋਣ ਦੇ ਬਾਅਦ ਬਾਹਰ ਆਉਣ ਦੇ ਹਰ ਕੋਈ ਪਿਆਰ ਵਰ੍ਹਾ ਰਿਹਾ ਸੀ। ਸੌਰਵ ਸਰ ਨੇ ਮੈਨੂੰ ਚੁੱਕਿਆ ਤਾਂ ਉਹ ਪਲ ਖਾਸ ਸੀ। ਉਹ ਅਲਗ ਹੀ ਤਜਰਬਾ ਸੀ।'' ਉਨ੍ਹਾਂ ਕਿਹਾ, ''ਅਸੀਂ ਟੀਮ ਲਈ ਵੱਡੇ ਮੈਚਾਂ 'ਚ ਫਿਨੀਸ਼ਰ ਦੀ ਭੂਮਿਕਾ ਨਿਭਾਉਣ ਦੀ ਗੱਲ ਕਰਦੇ ਹਾਂ ਅਤੇ ਜਦੋਂ ਅਜਿਹਾ ਕਰ ਪਾਉਂਦੇ ਹਾਂ ਤਾਂ ਬਹੁਤ ਖਾਸ ਲਗਦਾ ਹੈ।'' ਆਪਣੀ ਪਾਰੀ ਦੇ ਬਾਰੇ 'ਚ ਉਨ੍ਹਾਂ ਕਿਹਾ, ''ਇਹ ਸ਼ਾਨਦਾਰ ਅਹਿਸਾਸ ਹੈ। ਖਾਸ ਕਰਕੇ ਜਦੋਂ ਤੁਸੀਂ (ਸਾਅ) ਮੈਦਾਨ 'ਤੇ ਸਨ। ਸਾਨੂੰ ਪਤਾ ਸੀ ਕਿ ਅਸੀਂ ਫਿਨੀਸ਼ ਕਰ ਲਵਾਂਗੇ।


author

Tarsem Singh

Content Editor

Related News