ਪੰਤ ਨੂੰ ਬਾਹਰ ਬਿਠਾਉਣ ''ਤੇ ਭੜਕਿਆ ਦਿੱਲੀ ਕੈਪੀਟਲਸ ਦਾ ਕੋ-ਆਨਰ, ਕਿਹਾ...

02/13/2020 2:19:44 PM

ਸਪੋਰਟਸ ਡੈਸਕ— ਭਾਰਤ ਦੇ ਧਾਕੜ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਵਰਲਡ ਕੱਪ ਤੋਂ ਬਾਅਦ ਟੀਮ ਚੋਂ ਬਾਹਰ ਰਹਿਣ 'ਤੇ ਯੁਵਾ ਰਿਸ਼ਭ ਪੰਤ ਨੂੰ ਟੀਮ 'ਚ ਪਹਿਲੀ ਪਸੰਦ ਦਾ ਵਿਕਟਕੀਪਰ ਬੱਲੇਬਾਜ਼ ਮੰਨਿਆ ਜਾ ਰਿਹਾ ਸੀ ਪਰ ਨਿਊਜ਼ੀਲੈਂਡ ਦੌਰੇ 'ਚ ਰਿਸ਼ਭ ਸਿਰਫ ਦਰਸ਼ਕ ਬਣ ਕੇ ਰਹਿ ਗਿਆ ਅਤੇ ਹੁਣ ਤਕ ਅੱਠ ਅੱਠ ਮੈਚਾਂ 'ਚ ਉਸ ਨੂੰ ਇਕ ਮੈਚ 'ਚ ਵੀ ਮੌਕਾ ਨਹੀਂ ਮਿਲ ਸਕਿਆ ਹੈ। ਅਜਿਹੇ 'ਚ ਦਿੱਲੀ ਕੈਪੀਟਲਸ ਦੇ ਕੋ-ਆਨਰ ਪਾਰਥ ਜਿੰਦਲ ਨੇ ਵਨ-ਡੇ ਸੀਰੀਜ਼ 'ਚ ਪੰਤ ਨੂੰ ਮੌਕਾ ਨਹੀਂ ਦਿੱਤੇ ਜਾਣ 'ਤੇ ਸੋਸ਼ਲ ਮੀਡੀਆ 'ਤੇ ਨਾਰਾਜ਼ਗੀ ਜਤਾਈ ਹੈ।

ਦਰਅਸਲ, ਪਾਰਥ ਜਿੰਦਲ ਨੇ ਟਵਿੱਟਰ 'ਤੇ ਲਿਖਿਆ, ''ਰਿਸ਼ਭ ਪੰਤ ਨੂੰ ਟੀਮ 'ਚ ਕਿਉਂ ਰੱਖਿਆ ਗਿਆ ਹੈ, ਸਿਰਫ ਬੈਂਚ 'ਤੇ ਬੈਠਣ ਲਈ? ਨਿਊਜ਼ੀਲੈਂਡ ਏ ਜਾਂ ਡੋਮੈਸਟਿਕ ਕ੍ਰਿਕਟ ਖੇਡਣ ਨਾਲ ਉਸ ਨੂੰ ਫਾਇਦਾ ਮਿਲਦਾ। ਉਸ ਜਿਹੇ ਹੁਨਰਮੰਦ ਖਿਡਾਰੀ ਨੂੰ ਪੰਜ ਮੈਚਾਂ ਦੀ ਟੀ-20 ਸੀਰੀਜ਼ ਅਤੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ ਮੌਕਾ ਨਹੀਂ ਦੇਣਾ ਕੋਈ ਵੀ ਸੈਂਸ ਵਾਲੀ ਗੱਲ ਨਹੀਂ ਹੈ। #Xfactor'....  
PunjabKesari
ਤੁਹਾਨੂੰ ਦਸ ਦਈਏ ਕਿ 22 ਸਾਲ ਦੇ ਪੰਤ ਨੂੰ ਇਸ ਤੋਂ ਪਹਿਲਾਂ ਲਗਾਤਾਰ ਮੌਕੇ ਮਿਲਦੇ ਰਹੇ ਪਰ ਉਹ ਹਰ ਮੌਕੇ ਨੂੰ ਦੋਹਾਂ ਹੱਥਾਂ ਨਾਲ ਗੁਆਉਂਦੇ ਰਹੇ। ਟੀਮ ਪ੍ਰਬੰਧਨ, ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਅਤੇ ਪ੍ਰਸਾਦ ਨੇ ਪੰਤ ਦੀ ਪ੍ਰਤਿਭਾ 'ਤੇ ਲਗਾਤਾਰ ਭਰੋਸਾ ਜਤਾਇਆ ਪਰ ਪੰਤ ਹਰ ਵਾਰ ਨਿਰਾਸ਼ ਕਰਦੇ ਰਹੇ। ਪੰਤ ਨੂੰ ਨਿਊਜ਼ੀਲੈਂਡ ਦੌਰੇ 'ਚ ਟੀ-20, ਵਨ-ਡੇ ਅਤੇ ਟੈਸਟ ਤਿੰਨਾਂ ਹੀ ਫਾਰਮੈਟ 'ਚ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ। ਪੰਤ ਆਸਟਰੇਲੀਆ ਖਿਲਾਫ ਘਰੇਲੂ ਸੀਰੀਜ਼ ਦੇ ਪਹਿਲੇ ਮੈਚ 'ਚ ਮੁੰਬਈ 'ਚ ਖੇਡੇ ਪਰ ਇਸ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ।

 


Tarsem Singh

Content Editor

Related News