ਰਿਜਿਜੂ ਦਾ ਮਹਿਲਾ ਹਾਕੀ ਟੀਮ ਨੂੰ ਓਲੰਪਿਕ ਕੁਆਲੀਫਾਇਰ ਲਈ ਮਦਦ ਦਾ ਭਰੋਸਾ

06/26/2019 12:12:25 AM

ਮਾਨਚੈਸਟਰ— ਭਾਰਤੀ ਮਹਿਲਾ ਹਾਕੀ ਟੀਮ ਨੇ ਮੇਜ਼ਬਾਨ ਜਾਪਾਨ ਨੂੰ 3-1 ਨਾਲ ਹਰਾ ਕੇ ਐਤਵਾਰ ਐੱਫ. ਆਈ. ਐੱਚ. ਮਹਿਲਾ ਸੀਰੀਜ਼ ਫਾਈਨਲਸ ਦਾ ਖਿਤਾਬ ਜਿੱਤਿਆ ਸੀ। ਦੁਨੀਆ ਦੀ 9ਵੇਂ ਨੰਬਰ ਦੀ ਭਾਰਤੀ ਟੀਮ ਹੁਣ ਐੱਫ. ਆਈ. ਐੱਚ.  ਓਲੰਪਿਕ ਕੁਆਲੀਫਾਇਰ 'ਚ ਹਿੱਸਾ ਲਵੇਗੀ, ਜਿਸ ਦਾ ਆਯੋਜਨ ਇਸੇ ਸਾਲ ਹੋਵੇਗਾ। ਰਿਜਿਜੂ ਨੇ ਕਿਹਾ, ''ਭਾਰਤੀ ਮਹਿਲਾ ਹਾਕੀ ਟੀਮ ਚੰਗਾ ਖੇਡ ਰਹੀ ਹੈ ਅਤੇ ਸਾਨੂੰ ਇਸ 'ਤੇ ਮਾਣ ਹੈ। ਮੰਤਰਾਲਾ ਖਿਡਾਰੀਆਂ ਨੂੰ ਨਿੱਜੀ ਅਤੇ ਟੀਮ ਦੇ ਰੂਪ 'ਚ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ। ਮੈਂ ਉਨ੍ਹਾਂ ਦੇ ਕੋਚਾਂ ਨੂੰ ਮਿਲਣ ਲਈ ਬੈਂਗਲੁਰੂ ਵਿਚ ਉਨ੍ਹਾਂ ਦੇ ਟ੍ਰੇਨਿੰਗ ਸੈਂਟਰ ਜਾਵਾਂਗਾ ਅਤੇ ਟੀਮ ਦੀਆਂ ਲੋੜਾਂ ਬਾਰੇ ਗੱਲ ਕਰਾਂਗਾ। ਭਾਰਤ ਕੋਲ ਓਲੰਪਿਕ 'ਚ ਕੁਆਲੀਫਾਈ ਕਰਨ ਅਤੇ ਹਾਕੀ 'ਚ ਤਮਗਾ ਜਿੱਤਣ ਦਾ ਚੰਗਾ ਮੌਕਾ ਹੈ।''


Gurdeep Singh

Content Editor

Related News