ਭਾਰਤੀ ਨਿਸ਼ਾਨੇਬਾਜ਼ ਰਿਧਮ ਨੇ 29 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ ਪਰ ਤਮਗੇ ਤੋਂ ਖੁੰਝੀ

05/14/2023 4:09:36 PM

ਬਾਕੂ– ਭਾਰਤੀ ਨਿਸ਼ਾਨੇਬਾਜ਼ ਰਿਧਮ ਸਾਂਗਵਾਨ ਨੇ ਇੱਥੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਰਾਈਫਲ/ਪਿਸਟਲ ਪ੍ਰਤੀਯੋਗਿਤਾ ਵਿਚ ਮਹਿਲਾਵਾਂ ਦੀ 25 ਮੀਟਰ ਪਿਸਟਲ ਪ੍ਰਤੀਯੋਗਿਤਾ ਦੇ ਕੁਆਲੀਫਿਕੇਸ਼ਨ ਦੌਰ ਵਿਚ 29 ਸਾਲ ਪੁਰਾਣਾ ਰਿਕਾਰਡ ਤੋੜਿਆ ਪਰ ਫਾਈਨਲ ਵਿਚ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਤੇ 8ਵੇਂ ਸਥਾਨ ’ਤੇ ਰਹੀ। ਰਿਧਮ ਨੇ 25 ਮੀਟਰ ਪਿਸਟਲ ਕੁਆਲੀਫਿਕੇਸ਼ਨ ਵਿਚ 595 ਅੰਕ ਬਣਾ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਤੇ ਬੁਲਗਾਰੀਆ ਦੀ ਡਾਇਨਾ ਇਗੋਰੋਵਾ ਦੇ 1994 ਵਿਚ ਮਿਲਾਨ ਵਿਚ ਬਣਾਏ ਗਏ ਰਿਕਾਰਡ ਨੂੰ ਤੋੜ ਦਿੱਤਾ।


Tarsem Singh

Content Editor

Related News