ਰਿਚਰਡਸਨ ਦਾ ਵੱਡਾ ਬਿਆਨ, ਇਸ ਕਾਰਨ ਮੈਨੂੰ ਤੇ ਜ਼ਾਂਪਾ ਨੂੰ IPL ਨਿਲਾਮੀ ''ਚ ਕਿਸੇ ਨੇ ਨਹੀਂ ਖ਼ਰੀਦਿਆ
Wednesday, Feb 16, 2022 - 03:03 PM (IST)
ਸਪੋਰਟਸ ਡੈਸਕ- ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਦਾ ਮੰਨਣਾ ਹੈ ਕਿ ਪਿਛਲੇ ਸਾਲ ਕੋਵਿਡ-19 ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ ਮੁਲਤਵੀ ਕੀਤੇ ਜਾਣ ਤੋਂ ਪਹਿਲਾਂ ਹੀ ਛੱਡਣ ਕਾਰਨ ਉਨ੍ਹਾਂ ਨੂੰ ਤੇ ਸਪਿਨਰ ਐਡਮ ਜ਼ਾਂਪਾ ਨੂੰ ਇਸ ਸਾਲ ਦੀ ਮੈਗਾ ਨਿਲਾਮੀ 'ਚ ਕਿਸੇ ਫ੍ਰੈਂਚਾਈਜ਼ੀ ਨੇ ਨਹੀਂ ਖ਼ਰੀਦਿਆ। ਪਿਛਲੇ ਹਫ਼ਤੇ ਦੀ ਨਿਲਾਮੀ 'ਚ ਕਿਸੇ ਵੀ ਫ੍ਰੈਂਚਾਈਜ਼ੀ ਨੇ ਇਨ੍ਹਾਂ ਦੋਵਾਂ 'ਚ ਦਿਲਚਸਪੀ ਨਹੀਂ ਦਿਖਾਈ। ਰਿਚਰਡਸਨ ਨੂੰ ਜ਼ਾਂਪਾ ਨੂੰ ਕਰਾਰ ਨਾ ਮਿਲਣ 'ਤੇ ਜ਼ਿਆਦਾ ਹੈਰਾਨੀ ਹੋਈ।
ਇਹ ਵੀ ਪੜ੍ਹੋ : ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ PM ਮੋਦੀ ਤੋਂ ਮੰਗੀ ਮਦਦ, ਮਿਲਿਆ ਇਹ ਜਵਾਬ
ਰਿਚਰਡਸਨ ਨੇ ਕਿਹਾ, 'ਮੈਨੂੰ ਅਸਲ 'ਚ ਇਸ ਨੂੰ ਲੈ ਕੇ ਜ਼ਿਆਦਾ ਹੈਰਾਨੀ ਹੋਈ। ਇਮਾਨਦਾਰੀ ਨਾਲ ਕਹਾਂ ਤਾਂ ਪਿਛਲੇ ਸਾਲ ਜਦੋਂ ਅਸੀਂ ਆਈ. ਪੀ. ਐੱਲ. ਛੱਡ ਕੇ ਨਿਕਲੇ ਤਾਂ ਮੈਨੂੰ ਉਸ ਸਮੇਂ ਦੀ ਗੱਲਾਬਤ ਯਾਦ ਹੈ।' ਉਸ ਨੇਕਿਹਾ, 'ਮੈਂ ਉਨ੍ਹਾਂ ਨੂੰ ਕਿਹਾ ਕਿ ਦੇਖੋ ਬਾਅਦ ਚ ਸਾਨੂੰ ਇਸ ਨਾਲ ਨੁਕਸਾਨ ਝੱਲਣਾ ਪੈ ਸਕਦਾ ਹੈ। ਪਰ ਉਸ ਸਮੇਂ ਸਾਡੀ ਤਰਜੀਹ ਉੱਥੇ ਰਹਿਣਾ ਨਹੀਂ ਸੀ। ਅਸੀਂ ਵਾਪਸ ਆਸਟਰੇਲੀਆ ਪਰਤਨਾ ਚਾਹੁੰਦੇ ਸੀ।'
ਇਹ ਵੀ ਪੜ੍ਹੋ : ਸਰਦਰੁੱਤ ਓਲੰਪਿਕ 'ਚ ਭਾਰਤੀ ਮੁਹਿੰਮ ਦਾ ਨਿਰਾਸ਼ਾਜਨਕ ਅੰਤ, ਰੇਸ ਪੂਰੀ ਨਹੀਂ ਕਰ ਸਕੇ ਆਰਿਫ਼
ਰਿਚਰਡਸਨ ਨੇ ਕਿਹਾ, 'ਮੈਨੂੰ ਲਗ ਰਿਹਾ ਸੀ ਕਿ ਖ਼ਰੀਦਾਰ ਸਾਨੂੰ ਖਰੀਦਣ 'ਚ ਸਾਵਧਾਨੀ ਵਰਤਣਗੇ ਕਿਉਂਕਿ ਉਹ ਸੋਚਣਗੇ ਕਿ ਹੋ ਸਕਦਾ ਹੈ ਕਿ ਫਿਰ ਤੋਂ ਅਜਿਹਾ ਨਾ ਹੋਵੇ। ਮੈਨੂੰ ਯਕੀਨੀ ਤੌਰ 'ਤੇ ਇਹੋ ਕਾਰਨ ਲਗਦਾ ਹੈ।' ਸੱਜੇ ਹੱਥ ਦਾ ਇਹ ਤੇਜ਼ ਗੇਂਦਬਾਜ਼ ਆਪਣੇ ਬੱਚੇ ਦੇ ਜਨਮ ਕਾਰਨ ਆਈ. ਪੀ. ਐੱਲ. 2020 'ਚ ਵੀ ਨਹੀਂ ਖੇਡ ਸਕਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।