ਇਹ ਨਿਊਜ਼ੀਲੈਂਡ ਦੇ ਇਤਿਹਾਸ ਦੀ ਸਰਵਸ੍ਰੇਸ਼ਠ ਟੀਮ ਹੈ : ਹੈਡਲੀ
Thursday, Jun 24, 2021 - 08:59 PM (IST)
ਵੇਲਿੰਗਟਨ- ਸਰ ਰਿਚਰਡ ਹੈਡਲੀ ਨੇ ਕੇਨ ਵਿਲੀਅਮਸਨ ਦੀ ਕਪਤਾਨੀ 'ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤਣ ਵਾਲੀ ਟੀਮ ਨੂੰ ਨਿਊਜ਼ੀਲੈਂਡ ਦੇ ਕ੍ਰਿਕਟ ਇਤਿਹਾਸ ਦੀ ਸਰਵਸ੍ਰੇਸ਼ਠ ਟੀਮ ਦੱਸਦੇ ਹੋਏ ਪਿਛਲੇ 2 ਸਾਲ ਵਿਚ ਉਸਦੇ ਪ੍ਰਦਰਸ਼ਨ ਨੂੰ ਸ਼ਾਨਦਾਰ ਕਿਹਾ। ਨਿਊਜ਼ੀਲੈਂਡ ਨੇ ਸਾਊਥੰਪਟਨ 'ਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤੀ। ਇਹ ਨਿਊਜ਼ੀਲੈਂਡ ਕ੍ਰਿਕਟ ਦੇ ਇਤਿਹਾਸ ਦਾ ਖਾਸ ਦਿਨ ਹੈ। ਇਹ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤਣ ਦਾ ਜਸ਼ਨ ਮਨਾਉਣ ਦਾ ਦਿਨ ਹੈ।
ਇਹ ਖ਼ਬਰ ਪੜ੍ਹੋ- ENG v SL : ਇੰਗਲੈਂਡ ਨੇ ਸ਼੍ਰੀਲੰਕਾ ਨੂੰ ਪਹਿਲੇ ਟੀ20 ਮੈਚ 'ਚ 8 ਵਿਕਟਾਂ ਨਾਲ ਹਰਾਇਆ
ਨਿਊਜ਼ੀਲੈਂਡ ਨੇ ਭਾਰਤ ਦੀ ਸ਼ਾਨਦਾਰ ਟੀਮ ਦੇ ਸਾਹਮਣੇ ਵਧੀਆ ਪ੍ਰਦਰਸ਼ਨ ਕੀਤਾ। ਇੰਨੇ ਸਾਲ 'ਚ ਨਿਊਜ਼ੀਲੈਂਡ ਦੇ ਕੋਲ ਕਈ ਵਧੀਆ ਖਿਡਾਰੀ ਹੋ ਗਏ ਹਨ, ਜਿਸ ਨੇ ਸਾਨੂੰ ਵਿਸ਼ਵ ਕ੍ਰਿਕਟ 'ਚ ਸਭ ਤੋਂ ਮੁਕਾਬਲੇਬਾਜ਼ ਟੀਮਾਂ 'ਚੋਂ ਇਕ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਹਿਣਾ ਠੀਕ ਹੋਵੇਗਾ ਕਿ ਇਹ ਟੀਮ ਨਿਊਜ਼ੀਲੈਂਡ ਦੇ ਕ੍ਰਿਕਟ ਇਤਿਹਾਸ ਦੀ ਸਰਵਸ੍ਰੇਸ਼ਠ ਟੀਮ ਹੈ।
ਇਹ ਖ਼ਬਰ ਪੜ੍ਹੋ- ਚੌਥਾ ਓਲੰਪਿਕ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੇਗੀ ਸਾਨੀਆ
ਅੰਤਰਰਾਸ਼ਟਰੀ ਕ੍ਰਿਕਟ 'ਚ 400 ਟੈਸਟ ਵਿਕਟ ਹਾਸਲ ਕਰਨ ਵਾਲੇ ਪਹਿਲੇ ਗੇਂਦਬਾਜ਼ ਨੇ ਕਿਹਾ ਕਿ ਇਹ ਜਿੱਤ ਦੋ ਸਾਲ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਨਤੀਜਾ ਹੈ। ਪਿਛਲੇ 2 ਸਾਲ 'ਚ ਨਿਊਜ਼ੀਲੈਂਡ ਨੇ ਟੈਸਟ ਕ੍ਰਿਕਟ 'ਚ ਧਮਾਕੇਦਾਰ ਪ੍ਰਦਰਸ਼ਨ ਕਰਕੇ ਦੇਸ਼ ਵਿਦੇਸ਼ 'ਚ ਮੈਚ ਜਿੱਤੇ ਅਤੇ ਉਹ ਵਿਸ਼ਵ ਚੈਂਪੀਅਨ ਬਣਨ ਦੀ ਹੱਕਦਾਰ ਸੀ। ਪੂਰੀ ਟੀਮ ਨੇ ਜ਼ਬਰਦਸਤ ਭੂਮਿਕਾ ਦਿਖਾਈ। ਇਕ ਦੂਜੇ ਦੀ ਮਦਦ ਕਰਕੇ ਇਕ ਇਕਾਈ ਦੇ ਰੂਪ 'ਚ ਵਧੀਆ ਪ੍ਰਦਰਸ਼ਨ ਕੀਤਾ। ਟੀਮ ਪ੍ਰਬੰਧਨ ਅਤੇ ਸਹਿਯੋਗੀ ਸਟਾਫ ਦੀ ਭੂਮਿਕਾ ਵੀ ਉਨ੍ਹਾਂ ਨੂੰ ਤਿਆਰ ਕਰਨ 'ਚ ਅਹਿਮ ਰਹੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।