ਗਾਸਕੇਤ ਨੇ ਦੁਬਈ ਚੈਂਪੀਅਨਸ਼ਿਪ ’ਚ ਕੈਰੀਅਰ ਦੀ 550ਵੀਂ ਜਿੱਤ ਕੀਤੀ ਦਰਜ

Tuesday, Mar 16, 2021 - 03:06 PM (IST)

ਗਾਸਕੇਤ ਨੇ ਦੁਬਈ ਚੈਂਪੀਅਨਸ਼ਿਪ ’ਚ ਕੈਰੀਅਰ ਦੀ 550ਵੀਂ ਜਿੱਤ ਕੀਤੀ ਦਰਜ

ਦੁਬਈ (ਭਾਸ਼ਾ) : ਫਰਾਂਸ ਦੇ ਰਿਚਰਡ ਗਾਸਕੇਤ ਨੇ ਦੁਬਈ ਟੈਨਿਸ ਚੈਂਪੀਅਨਸ਼ਿਪ ਵਿਚ ਮਾਰਕੋ ਸੋਚਿਨਾਤੋ ਨੂੰ 6.4, 6.2 ਨਾਲ ਹਰਾ ਕੇ ਕੈਰੀਅਰ ਦੀ 550ਵੀਂ ਜਿੱਤ ਦਰਜ ਕੀਤੀ। 34 ਸਾਲ ਦੇ ਗਾਸਕੇਤ 6ਵੇਂ ਸਰਗਰਮ ਖਿਡਾਰੀ ਹੋ ਗਏ ਹਨ, ਜਿਨ੍ਹਾਂ ਨੇ 550 ਜਿੱਤਾਂ ਦਰਜ ਕੀਤੀਆਂ ਹਨ। ਹੁਣ ਉਨ੍ਹਾਂ ਦਾ ਸਾਹਮਣਾ ਦੂਜੇ ਦੌਰ ਵਿਚ ਹੁਬਰਟ ਹੁਰਕਾਜ ਨਾਲ ਹੋਵੇਗਾ।

ਫਰਾਂਸ ਦੇ ਹੀ ਜੇਰੇਮੀ ਚਾਰਡੀ ਨੇ ਨੌਵਾਂ ਸਥਾਨ ਪ੍ਰਾਪਤ ਅਲੈਕਸ ਡਿ ਮਿਨੌਰ ਨੂੰ 2 .6, 6.3, 6.4 ਨਾਲ ਹਰਾਇਆ। ਉਥੇ ਹੀ ਮਾਰਟਨ ਫੁਕਸੋਵਿਕਸ ਨੇ ਕੈਨੇਡਾ ਦੇ ਵਾਸੇਕ ਪੋਸਿਪਸਿਲ ਨੂੰ 2.6, 7.5, 6.4 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ 6ਵਾਂ ਸਥਾਨ ਪ੍ਰਾਪਤ ਪਾਬਲੋ ਕਾਰੇਨੋ ਬੁਸਟਾ ਨਾਲ ਹੋਵੇਗਾ। ਜਰਮਨੀ ਦੇ ਜਾਨ ਲੇਨਾਰਡ ਸਟਰਫ ਨੇ ਮਿਖਾਇਲ ਨੂੰ 6.3, 6.2 ਨਾਲ ਹਰਾਇਆ। ਹੁਣ ਉਹ ਤੀਜਾ ਸਥਾਨ ਪ੍ਰਾਪਤ ਡੈਨਿਸ ਸ਼ਾਪੋਵਾਲੋਵ ਨਾਲ ਖੇਡਣਗੇ।
 


author

cherry

Content Editor

Related News