ਥਾਮਸ ਕੱਪ ਜਿੱਤਣ 'ਤੇ ਭਾਰਤੀ ਟੀਮ 'ਤੇ ਇਨਾਮਾਂ ਦੀ ਵਰਖਾ, ਖੇਡ ਮੰਤਰਾਲਾ ਅਤੇ BAI ਨੇ ਕੀਤੇ ਵੱਡੇ ਐਲਾਨ

Monday, May 16, 2022 - 10:11 AM (IST)

ਥਾਮਸ ਕੱਪ ਜਿੱਤਣ 'ਤੇ ਭਾਰਤੀ ਟੀਮ 'ਤੇ ਇਨਾਮਾਂ ਦੀ ਵਰਖਾ, ਖੇਡ ਮੰਤਰਾਲਾ ਅਤੇ BAI ਨੇ ਕੀਤੇ ਵੱਡੇ ਐਲਾਨ

ਨਵੀਂ ਦਿੱਲੀ (ਏਜੰਸੀ)- ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲੀ ਵਾਰ ਥਾਮਸ ਕੱਪ ਖਿਤਾਬ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਬੈਡਮਿੰਟਨ ਸੰਘ (ਬੀ.ਏ.ਆਈ.) ਦੇ ਪ੍ਰਧਾਨ ਹਿਮੰਤ ਬਿਸਵਾ ਸਰਮਾ ਨੇ ਭਾਰਤੀ ਪੁਰਸ਼ ਬੈਡਮਿੰਟਨ ਟੀਮ ਦੇ ਖਿਡਾਰੀਆਂ ਲਈ 1 ਕਰੋੜ ਰੁਪਏ ਦੇ ਨਕਦ ਇਨਾਮ ਦੇ ਨਾਲ-ਨਾਲ ਟੀਮ ਦੇ ਸਹਿਯੋਗੀ ਸਟਾਫ਼ ਲਈ 20 ਲੱਖ ਰੁਪਏ ਦਾ ਐਲਾਨ ਕੀਤਾ ਹੈ। ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਐਤਵਾਰ ਨੂੰ ਥਾਮਸ ਕੱਪ ਦੇ ਫਾਈਨਲ ਵਿੱਚ 14 ਵਾਰ ਦੀ ਚੈਂਪੀਅਨ ਇੰਡੋਨੇਸ਼ੀਆ ਨੂੰ 3-0 ਨਾਲ ਹਰਾ ਦਿੱਤਾ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਮੋਗਾ ਦੇ ਨਵਕਿਰਨ ਸਿੰਘ ਦੀ ਪਾਣੀ 'ਚ ਡੁੱਬਣ ਕਾਰਨ ਮੌਤ

PunjabKesari

ਠਾਕੁਰ ਨੇ ਇਕ ਬਿਆਨ 'ਚ ਕਿਹਾ, 'ਮਲੇਸ਼ੀਆ, ਡੈਨਮਾਰਕ ਅਤੇ ਇੰਡੋਨੇਸ਼ੀਆ ਖਿਲਾਫ ਲਗਾਤਾਰ ਪਲੇਅ-ਆਫ ਮੈਚ ਜਿੱਤਣ ਦੀ ਭਾਰਤ ਦੀ ਅਸਾਧਾਰਨ ਪ੍ਰਾਪਤੀ ਨਿਯਮਾਂ 'ਚ ਢਿੱਲ ਦੀ ਹੱਕਦਾਰ ਹੈ।' ਉਨ੍ਹਾਂ ਕਿਹਾ, ''ਮੈਂ ਮਾਣ ਨਾਲ ਉਸ ਟੀਮ ਨੂੰ 1 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰਦਾ ਹਾਂ, ਜਿਸ ਨੇ ਇਸ ਹਫਤੇ ਦੇ ਅੰਤ 'ਚ ਭਾਰਤੀਆਂ ਨੂੰ ਖੁਸ਼ੀ ਦੇ ਪਲ ਦਿੱਤੇ।'' ਠਾਕੁਰ ਨੇ ਇਸ ਇਤਿਹਾਸਕ ਜਿੱਤ ਲਈ ਭਾਰਤੀ ਟੀਮ ਦੇ ਖਿਡਾਰੀਆਂ, ਕੋਚਾਂ ਅਤੇ ਸਹਿਯੋਗੀ ਸਟਾਫ਼ ਨੂੰ ਵੀ ਵਧਾਈ ਦਿੱਤੀ ।

ਇਹ ਵੀ ਪੜ੍ਹੋ: ਹੈਰਾਨੀਜਨਕ: ਲਾੜਾ-ਲਾੜੀ ਨੇ ਖ਼ੁਦ ਨੂੰ ਅੱਗ ਲਗਾ ਕੇ ਕੀਤੀ ਵਿਆਹ ਵਿਚ ਐਂਟਰੀ, ਵੀਡੀਓ ਵਾਇਰਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News