ਵਿੰਡੀਜ਼ ਦੌਰੇ ਲਈ ਭਾਰਤੀ ਟੀਮ ਦੀ ਚੋਣ ਤੋਂ ਪਹਿਲਾਂ ਧਵਨ ਦੇ ਫਿੱਟਨੈਸ ਟੈਸਟ ਦੀ ਆਈ ਰਿਪੋਰਟ
Sunday, Jul 21, 2019 - 12:46 PM (IST)

ਨਵੀਂ ਦਿੱਲੀ : ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵਰਲਡ ਕੱਪ ਦੌਰਾਨ ਜ਼ਖਮੀ ਹੋ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਸੀ। ਆਸਟਰੇਲੀਆ ਖਿਲਾਫ ਮੈਚ ਦੌਰਾਨ ਉਸਦੇ ਅੰਗੂਠੇ 'ਤੇ ਪੈਟ ਕਮਿੰਸ ਦੀ ਗੇਂਦ ਲੱਗੀ ਸੀ। ਇਸਦੇ ਬਾਵਜੂਦ ਧਵਨ ਨੇ ਪਾਰੀ ਜਾਰੀ ਰੱਖਦਿਆਂ 117 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਅਤੇ ਟੀਮ ਦੀ ਜਿੱਤ ਵਿਚ ਭੂਮਿਕਾ ਨਿਭਾਈ ਸੀ।
ਹਾਸਲ ਕੀਤੀ ਫਿੱਟਨੈਸ
ਸਲਾਮੀ ਬੱਲੇਬਾਜ਼ ਸ਼ਿਖਰ ਧਨਨ ਨੇ ਵਿੰਡੀਜ਼ ਖਿਲਾਫ ਸ਼ੁਰੂ ਹੋ ਰਹੀ ਸੀਰੀਜ਼ ਤੋਂ ਪਹਿਲਾਂ ਫਿੱਟਨੈਸ ਹਾਸਲ ਕਰ ਲਈ ਹੈ। ਹੁਣ ਉਹ ਵਿੰਡੀਜ਼ ਦੌਰੇ ਲਈ ਅੱਜ ਚੁਣੇ ਜਾਣ ਵਾਲੀ ਟੀਮ ਦਾ ਹਿੱਸਾ ਬਣ ਸਕਦੇ ਹਨ। ਅੰਗੂਠੇ ਵਿਚ ਫ੍ਰੈਕਚਰ ਦੇ ਬਾਵਜੂਦ ਵਰਲਡ ਕੱਪ 'ਚੋਂ ਬਾਹਰ ਹੋਏ ਧਵਨ ਪਿਛਲੇ ਕੁਝ ਹਫਤਿਆਂ ਤੋਂ ਐੱਨ. ਸੀ. ਏ. ਵਿਚ ਆਪਣੀ ਫਿੱਟਨੈਸ 'ਤੇ ਕੰਮ ਕਰ ਰਹੀ ਸੀ। ਕੁਝ ਦਿਨਾ ਪਹਿਲਾਂ ਉਸਨੇ ਬੱਲੇਬਾਜ਼ੀ ਵੀ ਸ਼ੁਰੂ ਕਰ ਦਿੱਤੀ ਸੀ। ਮੀਡੀਆ ਮੁਤਾਬਕ ਸ਼ਿਖਰ ਧਵਨ ਹੁਣ ਪੂਰੀ ਤਰ੍ਹਾਂ ਫਿੱਟ ਹਨ।