ਫਰਾਂਸੀਸੀ ਫੁੱਟਬਾਲ ਲੀਗ : ਰੇਨੇਸ ਨੇ PSG ਨੂੰ 2-0 ਨਾਲ ਹਰਾਇਆ

Monday, Oct 04, 2021 - 07:59 PM (IST)

ਫਰਾਂਸੀਸੀ ਫੁੱਟਬਾਲ ਲੀਗ : ਰੇਨੇਸ ਨੇ PSG ਨੂੰ 2-0 ਨਾਲ ਹਰਾਇਆ

ਪੈਰਿਸ- ਰੇਨੇਸ ਨੇ ਹਾਫਟਾਈਮ ਤੋਂ ਠੀਕ ਪਹਿਲਾਂ ਅਤੇ ਬਾਅਦ ਵਿਚ ਗੋਲ ਕਰਕੇ ਪੈਰਿਸ ਸੇਂਟ-ਜਰਮਨ (ਪੀ. ਐੱਸ. ਜੀ.) ਨੂੰ ਫਰਾਂਸੀਸੀ ਫੁੱਟਬਾਲ ਲੀਗ ਵਿਚ 2-0 ਨਾਲ ਹਰਾਇਆ। ਇਹ ਪੀ. ਐੱਸ. ਜੀ. ਦੀ ਇਸ ਸੈਸ਼ਨ 'ਚ ਲੀਗ ਵਿਚ ਪਹਿਲੀ ਹਾਰ ਹੈ। ਗਾਟੇਨ ਲੈਬੋਰਡ ਨੇ ਹਾਫ ਟਾਈਮ ਤੋਂ ਠੀਕ ਪਹਿਲਾਂ ਰੇਨੇਸ ਨੂੰ ਬੜ੍ਹਤ ਦਿਵਾਈ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ 46ਵੇਂ ਮਿੰਟ ਵਿਚ ਮਿਡਫੀਲਡਰ ਫਲੈਵੀਅਨ ਟੇਟ ਦੇ ਲਈ ਗੋਲ ਕੀਤਾ। ਇਸ ਤੋਂ ਪਹਿਲਾਂ 31ਵੇਂ ਮਿੰਟ ਵਿਚ ਪੀ. ਐੱਸ. ਜੀ. ਦੇ ਸਟਾਰ ਲਿਓਨਲ ਮੇਸੀ ਦਾ ਫ੍ਰੀ ਕਿਕ 'ਤੇ ਲਗਾਇਆ ਗਿਆ ਸ਼ਾਟ ਕ੍ਰਾਸ ਵਾਰ ਨਾਲ ਟਕਰਾ ਗਿਆ ਸੀ। ਇਸ ਹਾਰ ਦੇ ਬਾਵਜੂਦ ਪੀ. ਐੱਸ. ਜੀ. ਚੋਟੀ 'ਤੇ ਕਾਇਮ ਹੈ। ਉਹ ਦੂਜੇ ਸਥਾਨ 'ਤੇ ਕਾਬਜ਼ ਲੇਨਸ ਤੋਂ 6 ਅੰਕ ਤੇ ਤੀਜੇ ਸਥਾਨ ਦੇ ਨੀਸ ਤੋਂ 8 ਅੰਕ ਅੱਗੇ ਹੈ।

PunjabKesari

ਮੇਸੀ ਨੇ ਮੰਗਲਵਾਰ ਨੂੰ ਚੈਂਪੀਅਨਸ ਲੀਗ 'ਚ ਪੀ. ਐੱਸ. ਜੀ. ਵਲੋਂ ਪਹਿਲਾ ਗੋਲ ਕੀਤਾ ਸੀ ਪਰ ਬਾਰਸੀਲੋਨਾ ਦੇ ਲਈ 672 ਗੋਲ ਕਰਨ ਵਾਲੇ ਅਰਜਨਟੀਨਾ ਦੇ ਇਸ ਫੁੱਟਬਾਲਰ ਨੂੰ ਫਰਾਂਸੀਸੀ ਲੀਗ 'ਚ ਆਪਣੇ ਪਹਿਲੇ ਗੋਲ ਦਾ ਇੰਤਜ਼ਾਰ ਹੈ। ਹੋਰ ਮੈਚਾਂ 'ਚ ਮੌਜੂਦਾ ਚੈਂਪੀਅਨ ਲਿਲੀ ਨੇ ਮਾਰਸੇਲੀ ਨੂੰ 2-0 ਨਾਲ, ਐਂਜਰਸ ਨੇ ਮੇਟਜ਼ ਨੂੰ 3-2 ਨਾਲ, ਮੋਨਾਕੋ ਨੇ ਬੋਰਡੀਯੋਕਸ ਨੂੰ 3-0 ਨਾਲ ਅਤੇ ਨਾਂਟੇਸ ਨੇ ਟ੍ਰਾਇਸ ਨੂੰ 2-0 ਨਾਲ ਹਰਾਇਆ।

PunjabKesari

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News