ਜੇਲ੍ਹ 'ਚ ਬਿਤਾਏ ਦਿਨਾਂ ਨੂੰ ਯਾਦ ਕਰ ਰੋ ਪਿਆ ਇਹ ਧਾਕੜ ਟੈਨਿਸ ਖਿਡਾਰੀ, ਦੱਸਿਆ ਕਿਵੇਂ ਕੱਟੀ ਕੈਦ

Wednesday, Dec 21, 2022 - 03:01 PM (IST)

ਜੇਲ੍ਹ 'ਚ ਬਿਤਾਏ ਦਿਨਾਂ ਨੂੰ ਯਾਦ ਕਰ ਰੋ ਪਿਆ ਇਹ ਧਾਕੜ ਟੈਨਿਸ ਖਿਡਾਰੀ, ਦੱਸਿਆ ਕਿਵੇਂ ਕੱਟੀ ਕੈਦ

ਬਰਲਿਨ : ਆਪਣੇ ਜ਼ਮਾਨੇ ਦੇ ਧਾਕੜ ਟੈਨਿਸ ਖਿਡਾਰੀ ਬੋਰਿਸ ਬੇਕਰ ਦੀਵਾਲੀਆਪਨ ਦੇ ਜੁਰਮ ਕਾਰਨ ਬ੍ਰਿਟੇਨ ਦੀ ਬਦਨਾਮ ਵੈਂਡਸਵਰਥ ਜੇਲ੍ਹ ਵਿੱਚ ਬਿਤਾਏ ਅੱਠ ਮਹੀਨਿਆਂ ਨੂੰ ਯਾਦ ਕਰਕੇ ਰੋ ਪਏ। ਬੇਕਰ ਨੂੰ ਜੇਲ੍ਹ ਵਿੱਚ ਇੱਕ ਵੱਖਰੇ ਸੈੱਲ ਵਿੱਚ ਰੱਖਿਆ ਗਿਆ ਸੀ ਜਿੱਥੇ ਉਹ ਖ਼ੁਦ ਨੂੰ ਇਕੱਲਾ ਮਹਿਸੂਸ ਕਰਦੇ ਸੀ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਯਾਦ ਕਰਦੇ  ਸੀ।

ਬੇਕਰ ਨੇ ਇਕ ਇੰਟਰਵਿਊ 'ਚ ਕਿਹਾ, 'ਮੈਂ ਆਪਣੀ ਜ਼ਿੰਦਗੀ 'ਚ ਕਦੇ ਵੀ ਖੁਦ ਇੰਨਾ ਇਕੱਲਾ ਮਹਿਸੂਸ ਨਹੀਂ ਕੀਤਾ।' ਤਿੰਨ ਵਾਰ ਦੇ ਵਿੰਬਲਡਨ ਚੈਂਪੀਅਨ ਬੇਕਰ ਨੂੰ ਦੀਵਾਲੀਆ ਐਲਾਨੇ ਜਾਣ ਦੇ ਬਾਵਜੂਦ ਗੈਰ-ਕਾਨੂੰਨੀ ਢੰਗ ਨਾਲ ਵੱਡੀ ਰਕਮ ਟਰਾਂਸਫਰ ਕਰਨ ਅਤੇ ਜਾਇਦਾਦ ਦਾ ਵੇਰਵਾ ਨਾ ਦੱਸਣ ਲਈ ਅਪ੍ਰੈਲ ਵਿੱਚ 30 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਹ ਵੀ ਪੜ੍ਹੋ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 4-1 ਨਾਲ ਗੁਆਈ ਟੀ20 ਸੀਰੀਜ਼, 5ਵੇਂ ਟੀ-20 'ਚ 54 ਦੌੜਾਂ ਨਾਲ ਹਾਰੀ

ਬੇਕਰ ਨੂੰ ਪੈਰੋਲ ਲਈ ਯੋਗ ਹੋਣ ਲਈ ਆਪਣੀ ਸਜ਼ਾ ਦਾ ਘੱਟੋ-ਘੱਟ ਅੱਧਾ ਹਿੱਸਾ ਪੂਰਾ ਕਰਨ ਦੀ ਲੋੜ ਸੀ, ਪਰ ਵਿਦੇਸ਼ੀ ਨਾਗਰਿਕਾਂ ਲਈ ਫਾਸਟ-ਟਰੈਕ ਦੇਸ਼ ਨਿਕਾਲੇ ਪ੍ਰੋਗਰਾਮ ਦੇ ਤਹਿਤ ਛੇਤੀ ਰਿਹਾਅ ਕੀਤਾ ਗਿਆ ਸੀ। ਬੇਕਰ ਨੂੰ 15 ਦਸੰਬਰ ਨੂੰ ਉਸ ਦੇ ਗ੍ਰਹਿ ਦੇਸ਼ ਜਰਮਨੀ ਭੇਜ ਦਿੱਤਾ ਗਿਆ ਸੀ। ਇਸ ਸਾਬਕਾ ਸਟਾਰ ਖਿਡਾਰੀ ਨੇ ਕਿਹਾ ਕਿ ਉਹ ਰੋਜ਼ਾਨਾ ਪ੍ਰਾਰਥਨਾ ਕਰਦਾ ਸੀ ਅਤੇ ਉਸ ਨੂੰ ਹੋਰ ਕੈਦੀਆਂ ਵਲੋਂ ਹਮਲੇ ਡਰ ਰਹਿੰਦਾ ਸੀ। ਜੇਲ੍ਹ ਪ੍ਰਸ਼ਾਸਨ ਨੇ ਉਸ ਦੀ ਸੁਰੱਖਿਆ ਲਈ ਉਸ ਨੂੰ ਵੱਖਰੇ ਸੈੱਲ ਵਿੱਚ ਰੱਖਿਆ ਹੋਇਆ ਸੀ। 

ਬੇਕਰ ਨੂੰ ਜੇਲ੍ਹ ਵਿੱਚ ਰਹਿੰਦਿਆਂ ਪਹਿਲੀ ਵਾਰ ਪਤਾ ਲੱਗਾ ਕਿ ਭੁੱਖ ਕੀ ਹੁੰਦੀ ਹੈ। ਜੇਲ੍ਹ ਵਿੱਚ ਉਸਨੂੰ ਖਾਣ ਲਈ ਅਕਸਰ ਚੌਲ, ਆਲੂ ਅਤੇ ਸੌਸ ਹੀ ਮਿਲਦਾ ਸੀ। ਇਸ 55 ਸਾਲਾ ਖਿਡਾਰੀ ਨੇ ਕਿਹਾ, 'ਜੇਲ 'ਚ ਜ਼ਿੰਦਗੀ 'ਚ ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਭੁੱਖ ਕੀ ਹੁੰਦੀ ਹੈ।' ਬੇਕਰ ਨੇ ਜੇਲ੍ਹ 'ਚ ਕੁਝ ਦੋਸਤ ਵੀ ਬਣਾਏ ਜਿਨ੍ਹਾਂ ਨੇ ਚਾਕਲੇਟ ਕੇਕ ਮੰਗਵਾ ਕੇ ਨਵੰਬਰ ਵਿੱਚ ਉਸ ਦਾ ਜਨਮ ਦਿਨ ਮਨਾਇਆ। ਬੇਕਰ ਨੇ ਕਿਹਾ, 'ਮੈਂ ਆਜ਼ਾਦ ਦੁਨੀਆ ਵਿੱਚ ਵੀ ਅਜਿਹੀ ਏਕਤਾ ਦਾ ਅਨੁਭਵ ਨਹੀਂ ਕੀਤਾ ਸੀ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News