ਅਫਗਾਨਿਸਤਾਨ ਦੇ ਰਹਿਮਤ ਸ਼ਾਹ ਨੇ ਬਣਾਇਆ ਵੱਡਾ ਰਿਕਾਰਡ, ਇੰਝ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼

Thursday, Sep 05, 2019 - 05:37 PM (IST)

ਅਫਗਾਨਿਸਤਾਨ ਦੇ ਰਹਿਮਤ ਸ਼ਾਹ ਨੇ ਬਣਾਇਆ ਵੱਡਾ ਰਿਕਾਰਡ, ਇੰਝ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼

ਸਪੋਰਟਸ ਡੈਸਕ— ਅਫਗਾਨਿਸਤਾਨ ਦੇ ਕ੍ਰਿਕਟਰ ਰਹਿਮਤ ਸ਼ਾਹ ਨੇ ਬੰਗਲਾਦੇਸ਼ ਖਿਲਾਫ ਖੇਡੇ ਜਾ ਰਹੇ ਇਕਮਾਤਰ ਟੈਸਟ 'ਚ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। 2018 'ਚ ਅਫਗਾਨਿਸਤਾਨ ਨੂੰ ਟੈਸਟ ਕ੍ਰਿਕਟ ਖੇਡਣ ਦੀ ਮਾਨਤਾ ਮਿਲਣ ਤੋਂ ਬਾਅਦ ਰਹਿਮਤ ਸ਼ਾਹ ਹੁਣ ਆਪਣੇ ਦੇਸ਼ ਵਲੋਂ ਪਹਿਲਾ ਟੈਸਟ ਸੈਂਕੜਾ ਲਗਾਉਣ 'ਚ ਕਾਮਯਾਬ ਹੋ ਗਏ ਹਨ। ਰਹਿਮਤ ਨੇ ਬੰਗਲਾਦੇਸ਼ ਖਿਲਾਫ ਚਟਗਾਂਓ ਦੇ ਮੈਦਾਨ 'ਤੇ ਖੇਡੇ ਗਏ ਟੈਸਟ ਦੇ ਦੌਰਾਨ 102 ਦੌੜਾਂ ਬਣਾਈਆਂ। ਰਹਿਮਤ ਨੇ ਇਸ ਦੇ ਲਈ 187 ਗੇਂਦਾਂ ਖੇਡ ਕੇ 10 ਚੌਕੇ ਅਤੇ 2 ਛੱਕੇ ਵੀ ਲਗਾਏ।PunjabKesari
ਅਫਗਾਨਿਸਤਾਨ ਲਈ ਸਰਵਉੱਚ ਨਿਜੀ ਟੈਸਟ ਸਕੋਰ
102 -  ਰਹਿਮਤ ਸ਼ਾਹ ਬਨਾਮ ਬੰਗਲਾਦੇਸ਼, 2019
98  -  ਰਹਿਮਤ ਸ਼ਾਹ ਬਨਾਮ ਆਇਰਲੈਂਡ,  2019
76  -  ਰਹਿਮਤ ਸ਼ਾਹ ਬਨਾਮ ਆਇਰਲੈਂਡ,  2019
67  -  ਅਸਗਰ ਅਫਗਾਨ ਬਨਾਮ ਆਇਰਲੈਂਡ, 2019PunjabKesari
ਰਹਿਮਤ ਸ਼ਾਹ 
ਮਈ 2014- ਅਫਗਾਨਿਸਤਾਨ ਲਈ ਵਨ-ਡੇ ਮੈਚ 'ਚ 5 ਵਿਕਟਾਂ ਲੈਣ ਵਾਲੇ ਗੇਂਦਬਾਜ਼ (5/32 ਬਨਾਮ ਯੂ. ਏ. ਈ) 
ਸਿਤੰਬਰ 2019- ਅਫਗਾਨਿਸਤਾਨ ਲਈ ਟੈਸਟ 'ਚ ਪਹਿਲਾ ਸੈਂਕੜਾ (102 ਬਨਾਮ ਬੰਗਲਾਦੇਸ਼) ਬਣਾਉਣ ਵਾਲੇ ਬੱਲੇਬਾਜ਼

ਹਰ ਇਕ ਟੀਮ ਲਈ ਪਹਿਲਾ ਟੈਸਟ ਸੈਂਕੜਾ
ਚਾਲਰਸ ਬੈਨਰਮੈਨ, ਆਸਟਰੇਲੀਆ 
ਡਬਲਿਊ. ਜੀ. ਗਰੇਸ, ਇੰਗਲੈਂਡ
ਜਿਮੀ ਸਿਨਕਲੇਅਰ, ਦੱਖਣੀ ਅਫਰੀਕਾ 
ਕਲਿਫਰਡ ਰੋਚ, ਵੈਸਟਇੰਡੀਜ਼
ਸਟੀਵੀ ਡੇਂਪਸਟਰ, ਨਿਊਜ਼ੀਲੈਂਡ 
ਲਾਲਾ ਅਮਰਨਾਥ, ਭਾਰਤ
ਨਜਰ ਮੁਹੰਮਦ, ਪਾਕਿਸਤਾਨ
ਸਿਦਥ ਵੈੱਟਿਮੁਨਿ, ਸ਼੍ਰੀਲੰਕਾ 
ਡੇਵ ਹਿਊਟਨ, ਜ਼ਿੰਬਾਬਵੇ
ਅਮੀਨੁਲ ਇਸਲਾਮ, ਬੰਗਲਾਦੇਸ਼
ਕੇਵਿਨ ਓ'ਬਰਾਇਨ, ਆਇਰਲੈਂਡ 
ਰਹਿਮਤ ਸ਼ਾਹ, ਅਫਗਾਨਿਸਤਾਨ


Related News