ਸ਼੍ਰੀਹਰੀ ਨਟਰਾਜ ਨੇ ਵਿਸ਼ਵ ਚੈਂਪੀਅਨਸ਼ਿਪ ''ਚ ਬਣਾਈ ਰਿਕਾਰਡ ਦੀ ਹੈਟ੍ਰਿਕ
Tuesday, Dec 21, 2021 - 11:52 AM (IST)
ਆਬੂ ਧਾਬੀ- ਸਟਾਰ ਭਾਰਤੀ ਤੈਰਾਕ ਸ਼੍ਰੀਹਰੀ ਨਟਰਾਜ ਨੇ ਇੱਥੇ ਫਿਨਾ ਸ਼ਾਰਟ ਕੋਰਸ ਵਿਸ਼ਵ ਚੈਂਪੀਅਨਸ਼ਿਪ 'ਚ ਆਪਣਾ ਰਿਕਾਰਡ ਤੋੜ ਪ੍ਰਦਰਸ਼ਨ ਜਾਰੀ ਰਖਦੇ ਹੋਏ ਸੋਮਵਾਰ ਨੂੰ ਇੱਥੇ ਟੂਰਨਾਮੈਂਟ 'ਚ ਤੀਜਾ 'ਸਰਵਸ੍ਰੇਸ਼ਠ ਭਾਰਤੀ ਸਮਾਂ' ਕੱਢਿਆ। 20 ਸਾਲ ਦੇ ਨਟਰਾਜ ਨੇ ਪੁਰਸ਼ 100 ਮੀਟਰ ਫ੍ਰੀਸਟਾਈਲ ਮੁਕਾਬਲੇ 'ਚ 48.65 ਸਕਿੰਟ ਦਾ ਸਮੇਂ ਦੇ ਨਾਲ ਸਾਜਨ ਪ੍ਰਕਾਸ਼ ਦੇ ਸਰਵਸ੍ਰੇਸ਼ਠ ਭਾਰਤੀ ਪ੍ਰਦਰਸ਼ਨ 'ਚ ਸੁਧਾਰ ਕੀਤਾ।
ਹਾਲਾਂਕਿ ਬੈਂਗਲੁਰੂ ਦੇ ਇਸ ਤੈਰਾਕ ਦਾ ਇਹ ਪ੍ਰਦਰਸ਼ਨ ਉਸ ਨੂੰ ਸੈਮੀਫਾਈਨਲ 'ਚ ਜਗ੍ਹਾ ਦਿਵਾਉਣ ਲਈ ਕਾਰਗਰ ਸਾਬਤ ਨਹੀਂ ਸੀ ਤੇ ਉਹ ਹੀਟ 'ਚ ਕੁਲ 38ਵੇਂ ਸਥਾਨ 'ਤੇ ਰਹੇ। ਚੋਟੀ ਦੇ 16 ਤੈਰਾਕਾਂ ਨੇ ਸੈਮੀਫ਼ਾਈਨਲ 'ਚ ਜਗ੍ਹਾ ਬਣਾਈ। ਸਾਜਨ ਦੇ ਬਾਅਦ ਓਲੰਪਿਕ ਲਈ 'ਏ' ਕੁਆਲੀਫ਼ਾਇੰਗ ਪੱਧਰ ਹਾਸਲ ਕਰਨ ਵਾਲੇ ਦੂਜੇ ਭਾਰਤੀ ਤੈਰਾਕ ਬਣੇ ਨਟਰਾਜ ਨੇ ਟੋਕੀਓ ਓਲੰਪਿਕ 'ਚ ਹਿੱਸਾ ਲਿਆ ਸੀ। ਨਟਰਾਜ ਨੇ ਇਸ ਤੋਂ ਪਹਿਲਾਂ 50 ਮੀਟਰ ਤੇ 100 ਮੀਟਰ ਬੈਕਸਟ੍ਰੋਕ 'ਚ ਵੀ ਪਿਛਲੇ ਹਫ਼ਤੇ 'ਸਰਵਸ੍ਰੇਸ਼ਠ ਭਾਰਤੀ ਸਮਾਂ' ਕੱਢਿਆ ਸੀ। ਦਿੱਲੀ ਦੇ ਕੁਸ਼ਾਗਰ ਰਾਵਤ ਨੇ ਪੁਰਸ਼ 1500 ਮੀਟਰ ਫ੍ਰੀਸਟਾਈਲ 'ਚ 15 ਮਿੰਟ 07.86 ਸਕਿੰਟ ਦੀ ਹੀਟ 'ਚ ਕੁਲ 21ਵਾਂ ਸਥਾਨ ਹਾਸਲ ਕੀਤਾ। ਇਹ ਪ੍ਰਤੀਯੋਗਿਤਾ 25 ਮੀਟਰ ਦੇ ਸਵੀਮਿੰਗ ਪੂਲ 'ਚ ਆਯੋਜਿਤ ਕੀਤਾ ਜਾ ਰਹੀ ਹੈ।