IPL ਦੇ ਟੀ. ਵੀ. ਦਰਸ਼ਕਾਂ ''ਚ ਹੋਇਆ ਰਿਕਾਰਡ ਵਾਧਾ, ਜੈ ਸ਼ਾਹ ਨੇ ਕਹੀ ਇਹ ਗੱਲ
Thursday, Sep 30, 2021 - 08:54 PM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਜੈ ਸ਼ਾਹ ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ ਵਿਚ ਟੀ. ਵੀ. ਦਰਸ਼ਕਾਂ ਦੀ ਗਿਣਤੀ ਤੋਂ ਖੁਸ਼ ਹਨ ਅਤੇ ਉਨ੍ਹਾਂ ਨੇ ਟੂਰਨਾਮੈਂਟ ਦਾ ਸਮਰਥਨ ਕਰਨ ਦੇ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਕੋਵਿਡ-19 ਮਹਾਮਾਰੀ ਦੇ ਕਾਰਨ ਮਈ ਵਿਚ ਆਈ. ਪੀ. ਐੱਲ. ਸੈਸ਼ਨ ਵਿਚਾਲੇ 'ਚ ਮੁਅੱਤਲ ਕੀਤਾ ਗਿਆ ਸੀ ਕਿਉਂਕਿ ਭਾਰਤ ਵਿਚ ਜੈਵਿਕ ਰੂਪ ਨਾਲ ਸੁਰੱਖਿਆ ਮਾਹੌਲ 'ਚ ਕੋਰੋਨਾ ਪਾਜ਼ੇਟਿਵ ਦੇ ਕਈ ਮਾਮਲੇ ਆ ਗਏ ਸਨ।
ਇਹ ਖ਼ਬਰ ਪੜ੍ਹੋ- AUS vs IND : ਮੰਧਾਨਾ ਨੇ ਖੇਡੀ ਸ਼ਾਨਦਾਰ ਪਾਰੀ, ਮੀਂਹ ਕਾਰਨ ਪਹਿਲੇ ਦਿਨ ਦਾ ਖੇਡ ਖਤਮ
ਦੂਜਾ ਪੜਾਅ ਯੂ. ਏ. ਈ. 'ਚ ਇਸ ਮਹੀਨੇ ਸ਼ੁਰੂ ਹੋਇਆ ਤੇ ਪ੍ਰਸ਼ੰਸਕਾਂ ਦੀ ਇਸ 'ਚ ਦਿਲਚਸਪੀ ਵੱਧ ਗਈ ਹੈ, ਜਿਸ ਨਾਲ ਦਰਸ਼ਕਾਂ ਦੀ ਗਿਣਤੀ ਵਿਚ ਵਾਧਾ ਹੋਇਆ। ਸ਼ਾਹ ਨੇ ਟਵੀਟ ਕੀਤਾ ਕਿ ਮੈਨੂੰ ਇਹ ਜਾਣਕਾਰੀ ਸ਼ੇਅਰ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਆਈ. ਪੀ. ਐੱਲ. 2021 ਦੇ ਦਰਸ਼ਕਾਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਣਾ ਜਾਰੀ ਹੈ। ਟੀ. ਵੀ. ਦਰਸ਼ਕਾਂ ਦੀ ਗਿਣਤੀ 38 ਕਰੋੜ (35ਵੇਂ ਮੈਚ ਤੱਕ) ਹੈ ਜੋ 2020 ਵਿਚ ਇਸੇ ਗੇੜ ਤੱਕ ਦਰਸ਼ਕਾਂ ਦੀ ਗਿਣਤੀ ਤੋਂ ਇਕ ਕਰੋੜ 20 ਲੱਖ ਜ਼ਿਆਦਾ ਹੈ। ਸਾਰਿਆਂ ਦਾ ਧੰਨਵਾਦ। ਇੱਥੇ ਚੀਜ਼ਾਂ ਹੋਰ ਜ਼ਿਆਦਾ ਰੋਮਾਂਚਕ ਹੋਣਗੀਆਂ। ਆਈ. ਪੀ. ਐੱਲ. ਦਾ ਭਾਰਤ 'ਚ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ 'ਤੇ ਹੋ ਰਿਹਾ ਹੈ।
ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।