ਰੇਕੇਵੇਕ ਓਪਨ ਸ਼ਤਰੰਜ-2018 ''ਚ ਅਧਿਬਨ ਦੀ ਸਾਂਝੀ ਬੜ੍ਹਤ ਬਰਕਰਾਰ

03/14/2018 3:30:20 AM

ਰੇਕੇਵੇਕ— ਸਾਬਕਾ ਵਿਸ਼ਵ ਚੈਂਪੀਅਨ ਅਮਰੀਕਨ ਗ੍ਰੈਂਡ ਮਾਸਟਰ ਬਾਬੀ ਫਿਸ਼ਰ ਦੀ ਯਾਦ 'ਚ ਆਯੋਜਿਤ ਕੀਤੇ ਜਾ ਰਹੇ ਪ੍ਰਸਿੱਧ ਗ੍ਰੈਂਡ ਮਾਸਟਰ ਟੂਰਨਾਮੈਂਟ ਰੇਕੇਵੇਕ ਓਪਨ ਸ਼ਤੰਰਜ-2018 ਵਿਚ 7ਵੇਂ ਰਾਊਂਡ ਦੇ ਮੁਕਾਬਲੇ ਵਿਚ ਭਾਰਤੀ ਗ੍ਰੈਂਡ ਮਾਸਟਰ ਭਾਸਕਰਨ ਅਧਿਬਨ ਨੇ ਲਗਾਤਾਰ ਚੌਥੀ ਜਿੱਤ ਦਰਜ ਕਰਦਿਆਂ ਟਾਪ ਸੀਡ ਹੰਗਰੀ ਦੇ ਗ੍ਰੈਂਡ ਮਾਸਟਰ ਰਿਚਰਡ  ਰਾਪੋਰਟ ਨਾਲ 6 ਅੰਕ ਬਣਾਉਂਦੇ ਹੋਏ ਸਾਂਝੀ ਬੜ੍ਹਤ ਬਰਕਰਾਰ ਰੱਖੀ। 
ਅਧਿਬਨ ਨੇ ਫਰਾਂਸ ਦੇ ਮੈਕਸਿਮ ਲਗਾਰਦੇ ਨੂੰ ਹਰਾਇਆ ਤੇ ਹੁਣ 8ਵੇਂ ਫੈਸਲਾਕੁੰਨ ਮੁਕਾਬਲੇ ਵਿਚ ਉਸ ਦਾ ਮੁਕਾਬਲਾ ਟਾਪ ਸੀਡ ਰਿਚਰਡ ਰਾਪੋਰਟ ਨਾਲ ਹੀ ਹੈ। ਜੇਕਰ ਉਹ ਇਸ ਵਿਚ ਜਿੱਤ ਜਾਂਦਾ ਹੈ ਜਾਂ ਡਰਾਅ ਕਰਦਾ ਹੈ ਤਾਂ ਉਸ ਦੇ ਖਿਤਾਬ ਜਿੱਤਣ ਦੀ ਸੰਭਾਵਨਾ ਬਰਕਰਾਰ ਰਹੇਗੀ।
ਨਿਹਾਲ ਸਰੀਨ ਨੂੰ ਗ੍ਰੈਂਡ ਮਾਸਟਰ ਨਾਰਮ 
ਭਾਰਤੀ ਸਨਸਨੀ ਤੇ ਨੰਨ੍ਹੇ ਸਮਰਾਟ 13 ਸਾਲ ਦੇ ਨਿਹਾਲ ਸਰੀਨ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਹੁਣ ਤਕ ਚੋਟੀ 'ਤੇ ਚੱਲ ਰਹੇ ਤੁਰਕੀ ਦੇ ਯਿਲਮਜ ਮੁਸਤਫੀ ਨਾਲ ਮੁਕਾਬਲਾ ਡਰਾਅ ਖੇਡਿਆ। ਇਸ ਦੇ ਨਾਲ ਹੀ ਉਸ ਨੇ ਆਪਣਾ ਦੂਜਾ ਗ੍ਰੈਂਡ ਮਾਸਟਰ ਨਾਰਮ ਹਾਸਲ ਕਰ ਲਿਆ। 7 ਰਾਊਂਡਜ਼ 'ਚੋਂ ਨਿਹਾਲ ਨੇ ਹੁਣ ਤਕ 3 ਡਰਾਅ ਤੇ 4 ਜਿੱਤਾਂ ਨਾਲ 5.5 ਅੰਕ ਹਾਸਲ ਕੀਤੇ ਹਨ। ਉਸ ਨੇ 2767 ਰੇਟਿੰਗ ਅੰਕ ਦਾ ਪ੍ਰਦਰਸ਼ਨ ਕਰਦੇ ਹੋਏ ਇਹ ਨਾਰਮ ਹਾਸਲ ਕੀਤਾ। ਜੇਕਰ ਉਹ ਇਸ ਅੰਦਾਜ਼ ਵਿਚ ਖੇਡਦਾ ਰਿਹਾ ਤਾਂ ਜਲਦ ਹੀ ਉਹ ਤੀਜਾ ਗ੍ਰੈਂਡ ਮਾਸਟਰ ਨਾਰਮ ਹਾਸਲ ਕਰ ਲਵੇਗਾ। ਫਿਲਹਾਲ ਨਿਹਾਲ ਤੇ ਵੈਭਵ ਸੂਰੀ 5.5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੇ ਹਨ।


Related News