ਰੀਆਲ ਸੋਸੀਦਾਦ ਨੇ 2020 ਕੋਪਾ ਡੇਲ ਰੇ ਖ਼ਿਤਾਬ ਜਿੱਤਿਆ, ਦੋ ਹਫ਼ਤਿਆਂ ’ਚ ਹੋਵੇਗਾ 2021 ਫਾਈਨਲ
Monday, Apr 05, 2021 - 03:00 PM (IST)

ਸੇਵਿਲੇ(ਏ. ਪੀ.)– ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਇਕ ਸਾਲ ਦੇ ਇੰਤਜ਼ਾਰ ਤੋਂ ਬਾਅਦ ਰੀਅਲ ਸੋਸੀਦਾਦ ਨੇ ਕੋਪਾ ਡੇਲ ਰੇ ਫੁੱਟਬਾਲ ਚੈਂਪੀਅਨ ਬਣਨ ਦਾ ਜਸ਼ਨ ਮਨਾਇਆ। ਅਗਲਾ ਫਾਈਨਲ ਹਾਲਾਂਕਿ ਦੋ ਹਫ਼ਤਿਆਂ ਵਿਚ ਖੇਡਿਆ ਜਾਵੇਗਾ।
ਰੀਅਲ ਸੋਸੀਦਾਦ ਨੇ ਸੇਵਿਲੇ ਵਿਚ ਐਥਲੇਟਿਕੋ ਬਿਲਬਾਓ ਨੂੰ 1-0 ਨਾਲ ਹਰਾ ਕੇ 2020 ਕੱਪ ਫਾਈਨਲ ਜਿੱਤਿਆ। ਮੈਚ ਦਾ ਇਕਲੌਤਾ ਗੋਲ ਮਾਈਕਲ ਓਯਾਰਜਬਲ ਨੇ ਪੈਨਲਟੀ ’ਤੇ ਕੀਤਾ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ 2020 ਦੇ ਫਾਈਨਲ ਮੁਕਾਬਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਬਿਲਬਾਓ ਨੂੰ ਦੋ ਹਫ਼ਤਿਆਂ ਵਿਚ ਇਕ ਵਾਰ ਫਿਰ ਖਿਤਾਬ ਜਿੱਤਣ ਦਾ ਮੌਕਾ ਮਿਲੇਗਾ ਜਦੋਂ ਟੀਮ 2021 ਕੋਪਾ ਡੇਲ ਰੇ ਟੂਰਨਾਮੈਂਟ ਦੇ ਫਾਈਨਲ ਵਿਚ ਬਾਰਸੀਲੋਨਾ ਨਾਲ ਭਿੜੇਗੀ।