ਰੀਅਲ ਮੈਡ੍ਰਿਡ ਨੇ ਬਾਰਸੀਲੋਨਾ ਨੂੰ ਹਰਾ ਕੇ ਸਪੈਨਿਸ਼ ਸੁਪਰ ਕੱਪ ਜਿੱਤਿਆ
Monday, Jan 15, 2024 - 07:20 PM (IST)
ਰਿਆਦ (ਸਾਊਦੀ ਅਰਬ), (ਭਾਸ਼ਾ)– ਵਿਨੀਸਿਅਸ ਜੂਨੀਅਰ ਦੀ ਹੈਟ੍ਰਿਕ ਦੀ ਮਦਦ ਨਾਲ ਰੀਅਲ ਮੈਡ੍ਰਿਡ ਨੇ ਸਾਊਦੀ ਅਰਬ ਵਿਚ ਖੇਡੇ ਗਏ ਮੈਚ ਵਿਚ ਆਪਣੇ ਪੁਰਾਣੇ ਵਿਰੋਧੀ ਬਾਰਸੀਲੋਨਾ ਨੂੰ 4-1 ਨਾਲ ਹਰਾ ਕੇ ਸਪੈਨਿਸ਼ ਸੁਪਰ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਵਿਨੀਸਿਅਸ ਨੇ ਇੱਥੇ ਖੇਡੇ ਗਏ ਮੈਚ ਵਿਚ ਆਪਣੇ ਤਿੰਨੇ ਗੋਲ ਪਹਿਲੇ ਹਾਫ ਵਿਚ ਕੀਤੇ, ਜਿਸ ਨਾਲ ਰੀਅਲ ਮੈਡ੍ਰਿਡ ਸੈਸ਼ਨ ਦੀ ਆਪਣੀ ਪਹਿਲੀ ਟਰਾਫੀ ਹਾਸਲ ਕਰਨ ਵਿਚ ਸਫਲ ਰਿਹਾ। ਰੀਅਲ ਮੈਡ੍ਰਿਡ ਨੇ ਸੁਪਰ ਕੱਪ ਵਿਚ 13ਵਾਂ ਖਿਤਾਬ ਜਿੱਤਿਆ। ਬਾਰਸੀਲੋਨਾ ਨੇ 14 ਵਾਰ ਇਹ ਟਰਾਫੀ ਜਿੱਤੀ ਹੈ।
ਇਹ ਵੀ ਪੜ੍ਹੋ : ਡੀਪਫੇਕ ਦਾ ਸ਼ਿਕਾਰ ਹੋਏ ਸਚਿਨ ਤੇਂਦੁਲਕਰ, ਫਰਜ਼ੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੂੰ ਕੀਤਾ ਸੁਚੇਤ
ਵਿਨੀਸਿਅਸ ਨੇ ਪਹਿਲਾ ਗੋਲ ਕਰਨ ਤੋਂ ਬਾਅਦ ਕ੍ਰਿਸਟੀਆਨੋ ਰੋਨਾਲਡੋ ਦੀ ਤਰ੍ਹਾਂ ਜਸ਼ਨ ਮਨਾਇਆ। ਰੋਨਾਲਡੋ ਅਜੇ ਸਾਊਦੀ ਅਰਬ ਦੀ ਲੀਗ ਵਿਚ ਖੇਡਦਾ ਹੈ। ਵਿਨੀਸਿਅਸ ਨੇ ਮੈਚ ਤੋਂ ਬਾਅਦ ਕਿਹਾ, ‘‘ਇਹ ਕ੍ਰਿਸਟੀਆਨੋ ਰੋਨਾਲਡੋ ਲਈ ਸੀ ਕਿਉਂਕਿ ਉਹ ਮੇਰਾ ਆਦਰਸ਼ ਹੈ ਤੇ ਅਜੇ ਇੱਥੇ ਖੇਡ ਰਿਹਾ ਹੈ। ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਬਾਰਸੀਲੋਨਾ ਵਿਰੁੱਧ ਖੇਡਣਾ ਤੇ 4-1 ਨਾਲ ਜਿੱਤ ਦਰਜ ਕਰਨਾ ਆਸਾਨ ਨਹੀਂ ਹੁੰਦਾ ਹੈ। ਅਸੀਂ ਸ਼ਾਨਦਾਰ ਖੇਡ ਦਿਖਾਈ।’’ ਰੀਅਲ ਮੈਡ੍ਰਿਡ ਵਲੋਂ ਰੋਡ੍ਰਿਗੋ ਨੇ ਵੀ ਗੋਲ ਕੀਤਾ ਜਦਕਿ ਬਾਰਸੀਲੋਨਾ ਵਲੋਂ ਇਕਲੌਤਾ ਗੋਲ ਰਾਬਰਟ ਲੇਵਾਂਡੋਵਸਕੀ ਨੇ ਪਹਿਲੇ ਹਾਫ ਵਿਚ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।