ਰੀਆਲ ਮੈਡ੍ਰਿਡ ਨੂੰ ਵਿਲਾਰੀਆਲ ਨੇ ਗੋਲ ਰਹਿਤ ਬਰਾਬਰੀ ''ਤੇ ਰੋਕਿਆ

Sunday, Sep 26, 2021 - 06:08 PM (IST)

ਰੀਆਲ ਮੈਡ੍ਰਿਡ ਨੂੰ ਵਿਲਾਰੀਆਲ ਨੇ ਗੋਲ ਰਹਿਤ ਬਰਾਬਰੀ ''ਤੇ ਰੋਕਿਆ

ਮੈਡ੍ਰਿਡ- ਰੀਆਲ ਮੈਡ੍ਰਿਡ ਨੇ ਸ਼ਨੀਵਾਰ ਨੂੰ ਇੱਥੇ ਸਪੈਨਿਸ਼ ਫ਼ੁੱਟਬਾਲ ਲੀਗ ਲਾ ਲੀਗਾ 'ਚ ਗੋਲ ਰਹਿਤ ਬਰਾਬਰੀ 'ਤੇ ਰੋਕਿਆ ਜਿਸ ਨਾਲ ਟੀਮ ਦਾ ਲਗਾਤਾਰ ਪੰਜ ਮੈਚਾਂ 'ਚ ਜਿੱਤ ਦਾ ਸਿਲਸਿਲਾ ਵੀ ਰੁਕ ਗਿਆ। ਮੌਜੂਦਾ ਸੈਸ਼ਨ 'ਚ ਸਾਰੀਆਂ ਪ੍ਰਤੀਯੋਗਿਤਾਵਾਂ 'ਚ ਇਹ ਪਹਿਲਾ ਮੌਕਾ ਹੈ ਜਦੋਂ ਟੀਮ ਕਿਸੇ ਮੈਚ 'ਚ ਗੋਲ ਕਰਨ 'ਚ ਅਸਫਲ ਰਹੀ। 

ਪਹਿਲੇ 7 ਮੈਚਾਂ 'ਚ ਟੀਮ ਨੇ 22 ਗੋਲ ਕੀਤੇ ਜਦਕਿ ਉਸ ਦੇ ਖ਼ਿਲਾਫ਼ ਸਿਰਫ਼ ਅੱਠ ਗੋਲ ਹੋਏ। ਟੀਮ ਨੇ ਲੀਗ ਦੇ ਸ਼ੁਰੂਆਤੀ 6 ਮੈਚਾਂ 'ਚ 21 ਗੋਲ ਕੀਤੇ ਸਨ ਜੋ 1987-88 ਦੇ ਬਾਅਦ ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਮੈਡ੍ਰਿਡ ਦੀ ਟੀਮ ਲਾ ਲੀਗਾ 'ਚ ਪਿਛਲੇ 25 ਮੈਚਾਂ 'ਚ ਅਜੇਤੂ ਹੈ। ਇਸ ਡਰਾਅ ਦੇ ਬਾਵਜੂਦ ਮੈਡ੍ਰਿਡ ਨੇ ਅੰਕ ਸਾਰਣੀ 'ਚ ਚੋਟੀ 'ਤੇ ਸੇਵਿਲਾ 'ਤੇ ਤਿੰਨ ਅੰਕਾਂ ਦੀ ਬੜ੍ਹਤ ਬਣਾਈ ਹੋਈ ਹੈ ਜਿਸ ਨੇ ਇਸਪਾਨਯੋਲ ਨੂੰ 2-0 ਨਾਲ ਹਰਾਇਆ। ਸੇਵਿਲਾ ਨੇ ਹਾਲਾਂਕਿ ਮੈਡ੍ਰਿਡ ਤੋਂ ਇਕ ਮੈਚ ਘੱਟ ਖੇਡਿਆ ਹੈ। 


author

Tarsem Singh

Content Editor

Related News