ਰੀਅਲ ਮੈਡ੍ਰਿਡ ਨੇ ਰੋਹਿਤ ਸ਼ਰਮਾ ਨੂੰ ਸੌਂਪੀ ਜਰਸੀ
Tuesday, Mar 03, 2020 - 10:45 PM (IST)

ਨਵੀਂ ਦਿੱਲੀ— ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਸਪੇਨ ਦੀ ਚੋਟੀ ਲਾ ਲਿਗਾ (ਘਰੇਲੂ ਫੁੱਟਬਾਲ) ਟੀਮ ਰੀਅਲ ਮੈਡ੍ਰਿਡ ਨੇ ਸੈਂਟਿਯਾਗੋ ਬੇਰਨਾਬੇਯੂ 'ਚ ਅਧਿਕਾਰਿਕ ਜਰਸੀ ਸੌਂਪੀ। ਸੀਮਿਤ ਓਵਰਾਂ 'ਚ ਭਾਰਤੀ ਟੀਮ ਦੇ ਉਪ ਕਪਤਾਨ ਨੂੰ ਟੀਮ ਦੇ ਸੰਸਥਾਗਤ ਸੰਬੰਧਾਂ ਦੇ ਨਿਕਦੇਸ਼ਕ, ਐਮਿਲਿਓ ਬਟਰਗੀਨੋ ਸੈਂਟੋਸ ਨੇ ਇਹ ਜਰਸੀ ਸੌਂਪੀ। 32 ਸਾਲ ਦੇ ਰੋਹਿਤ ਭਾਰਤ 'ਚ ਲਾ ਲਿਗਾ ਦੇ ਮੈਸੇਂਜਰ ਹਨ।