ਰੀਅਲ ਮੈਡਰਿਡ ਨੇ ਲਿਵਰਪੂਲ ਨੂੰ ਹਰਾ ਕੇ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ ਵਿੱਚ ਬਣਾਈ ਜਗ੍ਹਾ

Thursday, Mar 16, 2023 - 09:26 PM (IST)

ਰੀਅਲ ਮੈਡਰਿਡ ਨੇ ਲਿਵਰਪੂਲ ਨੂੰ ਹਰਾ ਕੇ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ ਵਿੱਚ ਬਣਾਈ ਜਗ੍ਹਾ

ਮੈਡ੍ਰਿਡ : ਰੀਅਲ ਮੈਡਰਿਡ ਨੇ ਪ੍ਰੀ-ਕੁਆਰਟਰ ਫਾਈਨਲ ਦੇ ਦੂਜੇ ਗੇੜ ਵਿੱਚ ਲਿਵਰਪੂਲ ਨੂੰ 1-0 ਨਾਲ ਹਰਾ ਕੇ ਚੈਂਪੀਅਨਜ਼ ਲੀਗ ਦੇ ਆਖਰੀ ਅੱਠ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਡਿਫੈਂਡਿੰਗ ਚੈਂਪੀਅਨ ਰੀਅਲ ਮੈਡ੍ਰਿਡ ਨੇ ਪਹਿਲੇ ਗੇੜ ਦਾ ਮੁਕਾਬਲਾ 5-2 ਨਾਲ ਜਿੱਤਿਆ ਸੀ। ਉਸਨੇ ਲਗਾਤਾਰ ਤੀਜੀ ਵਾਰ ਆਖਰੀ ਅੱਠ ਵਿੱਚ ਪਹੁੰਚਣ ਲਈ 6-2 ਦੀ ਕੁੱਲ ਜਿੱਤ ਨਾਲ ਬਚਾਅ ਦੀ ਆਪਣੀ ਮੁਹਿੰਮ ਜਾਰੀ ਰੱਖੀ।

ਬੁੱਧਵਾਰ ਨੂੰ ਖੇਡੇ ਗਏ ਮੈਚ ਦਾ ਇਕਮਾਤਰ ਗੋਲ ਕਰੀਮ ਬੇਂਜੇਮਾ ਨੇ ਕੀਤਾ। ਉਸ ਨੇ ਇਹ ਗੋਲ ਮੈਚ ਦੇ 79ਵੇਂ ਮਿੰਟ ਵਿੱਚ ਵਿਨੀਸੀਅਸ ਜੂਨੀਅਰ ਦੀ ਮਦਦ ਨਾਲ ਕੀਤਾ। ਚੈਂਪੀਅਨਜ਼ ਲੀਗ ਦੇ ਨਾਕਆਊਟ ਪੜਾਅ ਦੇ ਪਿਛਲੇ ਅੱਠ ਮੈਚਾਂ ਵਿੱਚ ਇਹ ਉਸਦਾ 13ਵਾਂ ਗੋਲ ਸੀ। ਮੈਡ੍ਰਿਡ ਨੇ ਪਿਛਲੇ ਸਾਲ ਫਾਈਨਲ ਵਿੱਚ ਵੀ ਲਿਵਰਪੂਲ ਨੂੰ ਹਰਾਇਆ ਸੀ।


author

Tarsem Singh

Content Editor

Related News