ਬੇਂਜੇਮਾ ਦੀ ਸ਼ਾਨਦਾਰ ਖੇਡ ਨਾਲ ਰੀਅਲ ਮੈਡ੍ਰਿਡ ਸਪੈਨਿਸ਼ ਲੀਗ ਖਿਤਾਬ ਦੇ ਨੇੜੇ

6/30/2020 3:21:00 AM

ਬਾਰਸੀਲੋਨਾ– ਕਰੀਮ ਬੇਂਜੇਮਾ ਦੇ ਸ਼ਾਨਦਾਰ ਬੈਕਪਾਸ ਦੀ ਮਦਦ ਨਾਲ ਰੀਅਲ ਮੈਡ੍ਰਿਡ ਨੇ ਐਸਪਾਨਿਓਲ ਨੂੰ 1-0 ਨਾਲ ਹਰਾ ਕੇ ਸਪੈਨਿਸ਼ ਲੀਗ ਫੁੱਟਬਾਲ ਖਿਤਾਬ ਵੱਲ ਕਦਮ ਵਧਾ ਦਿੱਤੇ ਹਨ। ਪਹਿਲੇ ਹਾਫ ਵਿਚ ਕੋਈ ਟੀਮ ਗੋਲ ਨਹੀਂ ਕਰ ਸਕੀ ਸੀ। ਦੂਜੇ ਹਾਫ ਵਿਚ ਬੇਂਜੇਮਾ ਨੇ ਗੋਲ ਦੀ ਨੀਂਹ ਰੱਖੀ ਜਦੋਂ ਉਸਦੇ ਬਿਹਤਰੀਨ ਬੈਕਪਾਸ ’ਤੇ ਬਾਲ ਡਿਫੈਂਡਰ ਬਨਾਰਡੋ ਐਸਿਪਨੋਸਾ ਦੇ ਪੈਰਾਂ ਨਾਲ ਟਕਰਾ ਕੇ ਕੇਸਮਿਰੋ ਕੋਲ ਪਹੁੰਚੀ, ਜਿਸ ਨੇ ਉਸ ਨੇ ਨੂੰ ਗੋਲ ਦੇ ਅੰਦਰ ਕਰ ਦਿੱਤਾ। ਜਿਨੇਦਿਨ ਜਿਸਦਾਨ ਦੀ ਟੀਮ ਹੁਣ ਬਾਰਸੀਲੋਨਾ ਤੋਂ ਸਿਰਫ ਦੋ ਅੰਕ ਅੱਗੇ ਹੈ। ਬਾਰਸੀਲੋਨਾ ਨੇ ਸ਼ਨੀਵਾਰ ਨੂੰ ਡਰਾਅ ਖੇਡਿਅਾ ਸੀ। ਹੁਣ ਲੀਗ ਦੇ ਛੇ ਮੈਚ ਬਾਕੀ ਹਨ। ਅੰਕ ਬਰਾਬਰ ਰਹਿਣ ’ਤੇ ਮੈਡ੍ਰਿਡ ਆਹਮੋ-ਸਾਹਮਣੇ ਦੇ ਮੁਕਾਬਲਿਆਂ ਦੇ ਨਤੀਜੇ ਦੇ ਆਧਾਰ ’ਤੇ ਜਿੱਤ ਜਾਵੇਗਾ।

PunjabKesari


Gurdeep Singh

Content Editor Gurdeep Singh