ਰੀਅਲ ਮੈਡ੍ਰਿਡ ਦਾ ਖਰਾਬ ਪ੍ਰਦਰਸ਼ਨ ਜਾਰੀ, ਟੋਟੇਨਹੈਮ ਹੱਥੋਂ ਹਾਰਿਆ

07/31/2019 12:01:06 PM

ਮਿਊਨਿਖ : ਰੀਅਲ ਮੈਡ੍ਰਿਡ ਦਾ ਸੈਸ਼ਨ ਲਚਰ ਪ੍ਰਦਰਸ਼ਨ ਜਾਰੀ ਹੈ। ਉਸ ਨੂੰ ਟੋਟੇਨਹੈਮ ਖਿਲਾਫ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜੇਤੂ ਟੀਮ ਵੱਲੋਂ ਮੈਚ ਦਾ ਇਕਲੌਤਾ ਗੋਲ ਹੈਰੀ ਕੇਨ ਨੇ 22ਵੇਂ ਮਿੰਟ ਵਿਚ ਕੀਤਾ। ਰੀਅਲ ਮੈਡ੍ਰਿਡ ਦੇ ਮਿਡਫੀਲਡਰ ਟੋਨੀ ਕਰੂਜ਼ ਨੇ ਮੰਗਲਵਾਰ ਨੂੰ ਮੈਚ ਤੋਂ ਬਾਅਦ ਜਰਮਨ ਟੀਵੀ ਨੂੰ ਕਿਹਾ, ''ਅਸੀਂ ਇਸ ਹਾਰ ਦੇ ਹੱਕਦਾਰ ਸੀ। ਇਹ ਸੱਚ ਹੈ ਕਿ ਅਸੀਂ ਚੰਗੀ ਲੈਅ ਵਿਚ ਨਹੀਂ ਹਾਂ। ਦਿਨ ਦੇ ਇਕ ਹੋਰ ਮੈਚ ਵਿਚ ਬ੍ਰਾਇਨ ਨੇ ਫੇਨੇਰਬਾਕ ਨੂੰ 6-1 ਨਾਲ ਹਰਾਇਆ। ਚੈਂਪੀਅਨਸ ਲੀਗ ਦਾ ਉਪ ਜੇਤੂ ਟੋਟੇਨਹੈਮ ਬੁੱਧਵਾਰ ਨੂੰ ਹੋਣ ਵਾਲੇ ਫਾਈਨਲ ਵਿਚ ਬ੍ਰਾਇਨ ਮਿਊਨਿਖ ਨਾਲ ਖੇਡੇਗਾ।


Related News