ਕੋਰੋਨਾ ਮਹਾਮਾਰੀ ਕਾਰਨ ਰੀਅਲ ਮੈਡ੍ਰਿਡ ਨੂੰ 10 ਕਰੋੜ ਯੂਰੋ ਦਾ ਨੁਕਸਾਨ

Thursday, Dec 03, 2020 - 11:30 AM (IST)

ਕੋਰੋਨਾ ਮਹਾਮਾਰੀ ਕਾਰਨ ਰੀਅਲ ਮੈਡ੍ਰਿਡ ਨੂੰ 10 ਕਰੋੜ ਯੂਰੋ ਦਾ ਨੁਕਸਾਨ

ਮੈਡ੍ਰਿਡ— ਰੀਅਲ ਮੈਡ੍ਰਿਡ ਫ਼ੁੱਟਬਾਲ ਕਲੱਬ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਉਸ ਨੂੰ 100 ਮਿਲੀਅਨ ਯੂਰੋ (12 ਕਰੋੜ ਡਾਲਰ) ਦਾ ਨੁਕਸਾਨ ਹੋਇਆ ਹੈ। ਮੈਡ੍ਰਿਡ ਨੇ ਕਿਹਾ ਕਿ ਮਹਾਮਾਰੀ ਕਾਰਨ 2019-20 ਸੈਸ਼ਨ 'ਚ ਉਨ੍ਹਾਂ ਦੀ ਆਮਦਨ 'ਚ 13 ਫ਼ੀਸਦੀ ਗਿਰਾਵਟ ਆਈ। ਉਸ ਦਾ ਕੁਲ ਮੁਨਾਫ਼ਾ 375000 ਡਾਲਰ ਰਿਹਾ। ਕਲੱਬ ਨੇ ਕਿਹਾ ਕਿ ਸਾਲ 2020-21 ਦੇ ਲਈ ਉਸ ਨੇ 74 ਕਰੋੜ ਡਾਲਰ ਦਾ ਬਜਟ ਰੱਖਿਆ ਹੈ ਪਿਛਲੇ ਬਜਟ ਤੋਂ 36 ਕਰੋੜ ਰੁਪਏ ਘੱਟ ਹੈ। ਕਲੱਬ ਦੇ ਫੁੱਟਬਾਲ ਅਤੇ ਬਾਸਕੇਟਬਾਲ ਖਿਡਾਰੀਆਂ ਤੇ ਕੋਚਾਂ ਨੇ ਆਪਣੀ ਇੱਛਾ ਨਾਲ ਆਪਣੀ ਤਨਖਾਹ 'ਚ ਇਸ ਸਾਲ ਦਸ ਫ਼ੀਸਦੀ ਕਟੌਤੀ ਕੀਤੀ ਹੈ।


author

Tarsem Singh

Content Editor

Related News