ਰੀਅਲ ਕਸ਼ਮੀਰ ਨੇ ਬਾਗਾਨ ਨੂੰ 2-1 ਨਾਲ ਹਰਾਇਆ

Monday, Jan 07, 2019 - 02:17 AM (IST)

ਰੀਅਲ ਕਸ਼ਮੀਰ ਨੇ ਬਾਗਾਨ ਨੂੰ 2-1 ਨਾਲ ਹਰਾਇਆ

ਕੋਲਕਾਤਾ- ਮੈਸਨ ਰਾਬਰਟਸਨ ਦੇ ਡਬਲ ਨਾਲ ਰੀਅਲ ਕਸ਼ਮੀਰ ਨੇ ਕੋਲਕਾਤਾ ਦੀ ਧਾਕੜ ਟੀਮ ਮੋਹਨ ਬਾਗਾਨ ਨੂੰ ਉਸੇ ਦੇ ਹੀ ਮੈਦਾਨ ਵਿਚ ਐਤਵਾਰ ਨੂੰ 2-1 ਨਾਲ ਹਰਾ ਦਿੱਤਾ ਤੇ 12ਵੀਂ ਹੀਰੋ ਆਈ ਲੀਗ ਫੁੱਟਬਾਲ ਚੈਂਪੀਅਨਸ਼ਿਪ ਦੀ ਅੰਕ ਸੂਚੀ ਵਿਚ ਤੀਜੇ ਸਥਾਨ 'ਤੇ ਪਹੁੰਚ ਗਿਆ। ਰਾਬਰਟਸਨ ਨੇ 33ਵੇਂ ਮਿੰਟ ਵਿਚ ਕਸ਼ਮੀਰ ਟੀਮ ਨੂੰ ਬੜ੍ਹਤ ਦਿਵਾਈ ਪਰ ਬਾਗਾਨ ਨੇ 42ਵੇਂ ਮਿੰਟ ਵਿਚ ਸੋਨੀ ਨੋਰਡੋ ਦੇ ਗੋਲ ਨਾਲ ਬਰਬਾਰੀ ਹਾਸਲ ਕਰ ਲਈ। ਰਾਬਰਟਸਨ ਨੇ 74ਵੇਂ ਮਿੰਟ ਵਿਚ ਕਸ਼ਮੀਰ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਆਈ-ਲੀਗ ਵਿਚ ਪਹਿਲੀ ਵਾਰ ਖੇਡ ਰਹੀ ਕਸ਼ਮੀਰ ਟੀਮ ਨੇ ਆਪਣੀ ਬੜ੍ਹਤ ਨੂੰ ਅੰਤ ਤਕ ਬਰਕਰਾਰ ਰੱਖ ਕੇ ਜਿੱਤ ਆਪਣੇ ਨਾਂ ਕੀਤੀ।  ਰਾਬਰਟਸਨ ਹੀਰੋ ਪਲੇਅਰ ਆਫ ਦਿ ਮੈਚ ਰਿਹਾ। ਕਸ਼ਮੀਰ ਟੀਮ ਆਪਣੇ ਡੈਬਿਊ ਸੈਸ਼ਨ ਵਿਚ ਹੁਣ ਤਕ ਅਜੇਤੂ ਚੱਲ ਰਹੀ ਹੈ। ਰੀਅਲ ਕਸ਼ਮੀਰ ਟੀਮ ਜਿੱਥੇ ਤੀਜੇ ਸਥਾਨ 'ਤੇ ਪਹੁੰਚ ਗਈ ਹੈ, ਉਥੇ ਹੀ ਬਾਗਾਨ ਛੇਵੇਂ ਸਥਾਨ 'ਤੇ ਹੈ। 


Related News