ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਹਾਂ : ਸਮਿਥ

11/24/2020 7:54:13 PM

ਸਿਡਨੀ– ਆਸਟਰੇਲੀਆ ਦੇ ਸਾਬਕਾ ਕਪਤਾਨ ਤੇ ਸਟਾਰ ਬੱਲੇਬਾਜ਼ ਸਟੀਵ ਸਮਿਥ ਨੇ ਭਾਰਤ ਵਿਰੁੱਧ 27 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ ਤੋਂ ਪਹਿਲਾਂ ਮੰਗਲਵਾਰ ਨੂੰ ਹੁੰਕਾਰ ਭਰਦੇ ਹੋਏ ਕਿਹਾ ਕਿ ਉਸ ਨੇ ਆਪਣੀ ਲੈਅ ਹਾਸਲ ਕਰ ਲਈ ਹੈ ਅਤੇ ਉਹ ਭਾਰਤੀ ਗੇਂਦਬਾਜ਼ੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।
ਸਮਿਥ ਨੇ ਮਹੀਨੇ ਦੀ ਸ਼ੁਰੂਆਤ ਵਿਚ ਖਤਮ ਹੋਏ ਆਈ. ਪੀ. ਐੱਲ. ਵਿਚ ਕੁਲ 14 ਮੁਕਾਬਲੇ ਖੇਡੇ ਸਨ ਤੇ ਉਹ ਇਸ ਸੈਸ਼ਨ ਦੌਰਾਨ ਬੱਲੇ ਨਾਲ ਖਾਸ ਲੈਅ ਵਿਚ ਨਹੀਂ ਦਿਸਿਆ ਸੀ। ਉਸ ਨੇ ਇਸ ਦੌਰਾਨ ਸਿਰਫ 311 ਦੌੜਾਂ ਹੀ ਬਣਾਈਆਂ ਤੇ ਉਹ ਆਪਣੀ ਟੀਮ ਨੂੰ ਪਲੇਅ ਆਫ ਵਿਚ ਪਹੁੰਚਣ ਵਿਚ ਵੀ ਸਫਲ ਨਹੀਂ ਹੋ ਸਕਿਆ। ਉਸ ਨੇ ਹਾਲਾਂਕਿ ਇਹ ਵੀ ਸਵੀਕਾਰ ਕੀਤਾ ਕਿ ਉਹ ਆਈ. ਪੀ. ਐੱਲ. ਵਿਚ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਬੇਹੱਦ ਨਿਰਾਸ਼ ਸੀ।

PunjabKesari
ਆਸਟਰੇਲੀਆਈ ਬੱਲੇਬਾਜ਼ ਨੇ ਭਾਰਤ ਵਿਰੁੱਧ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਹੁਣ ਉਹ ਪੂਰੀ ਤਰ੍ਹਾਂ ਨਾਲ ਤਿਆਰ ਹੈ। ਸਮਿਥ ਨੇ ਕਿਹਾ,''ਪਿਛਲੇ ਕੁਝ ਦਿਨਾਂ ਤੋਂ ਮੈਂ ਬੱਲੇ ਦੇ ਨਾਲ ਚੰਗੀ ਲੈਅ ਵਿਚ ਹਾਂ, ਜਿਸ ਨੂੰ ਲੈ ਕੇ ਮੈਂ ਬੇਹੱਦ ਉਤਸ਼ਿਹਤ ਹਾਂ। ਇਹ ਲੈਅ ਹਾਸਲ ਕਰਨ ਵਿਚ ਮੈਨੂੰ 3 ਤੋਂ 4 ਮਹੀਨੇ ਲੱਗ ਗਏ ਤੇ ਹੁਣ ਮੇਰੇ ਚਿਹਰੇ 'ਤੇ ਵੱਡੀ ਸਾਰੀ ਮੁਸਕਰਾਹਟ ਹੈ। ਮੈਂ ਕੁਝ ਦਿਨ ਪਹਿਲਾਂ ਟੀਮ ਦੇ ਸਹਾਇਕ ਕੋਚ ਐਂਡ੍ਰਿਊ ਮੈਕਡੋਨਾਲਡ ਕੋਲ ਵੀ ਗਿਆ ਸੀ ਤੇ ਉਸ ਨੂੰ ਦੱਸਿਆ ਸੀ ਕਿ ਮੈਂ ਆਪਣੀ ਲੈਅ ਨੂੰ ਫਿਰ ਤੋਂ ਹਾਸਲ ਕਰ ਲਿਆ ਹੈ।''

PunjabKesari
ਜ਼ਿਕਰਯੋਗ ਹੈ ਕਿ ਸਮਿਥ ਭਾਰਤ ਵਿਰੁੱਧ ਸੀਰੀਜ਼ ਤੋਂ ਪਹਿਲਾਂ ਅਭਿਆਸ ਵਿਚ ਸਖਤ ਮਿਹਨਤ ਕਰ ਰਿਹਾ ਹੈ। ਉਸ ਨੇ ਕਿਹਾ,''ਵੈਸੇ ਤਾਂ ਇਹ ਬੇਹੱਦ ਸਾਧਾਰਣ ਗੱਲ ਹੈ ਪਰ ਹੁਣ ਮੇਰੇ ਹੱਥ ਬੱਲੇ 'ਤੇ ਚੰਗੀ ਤਰ੍ਹਾਂ ਨਾਲ ਟਿਕ ਰਹੇ ਹਨ ਤੇ ਮੈਨੂੰ ਚੰਗਾ ਮਹਿਸੂਸ ਹੋ ਰਿਹਾ ਹੈ।''


Gurdeep Singh

Content Editor

Related News