ਫਾਈਨਲ ''ਚ ਕਿਸੇ ਵੀ ਟੀਮ ਨਾਲ ਭਿੜਨ ਨੂੰ ਤਿਆਰ ਹਾਂ : ਮਨਦੀਪ

Thursday, Mar 28, 2019 - 06:22 PM (IST)

ਫਾਈਨਲ ''ਚ ਕਿਸੇ ਵੀ ਟੀਮ ਨਾਲ ਭਿੜਨ ਨੂੰ ਤਿਆਰ ਹਾਂ : ਮਨਦੀਪ

ਇਪੋਹ— ਭਾਰਤੀ ਪੁਰਸ਼ ਹਾਕੀ ਟੀਮ ਨੇ 28ਵੇਂ ਸੁਲਤਾਨ ਅਜਲਾਨ ਸ਼ਾਹ ਕੱਪ ਦੇ ਫਾਈਨਲ 'ਚ ਸਥਾਨ ਪੱਕਾ ਕਰ ਲਿਆ ਹੈ ਅਤੇ ਫਾਰਵਰਡ ਮਨਦੀਪ ਸਿੰਘ ਨੇ ਭਰੋਸਾ ਜਤਾਇਆ ਹੈ ਕਿ ਟੀਮ ਮਜ਼ਬੂਤ ਕੋਰੀਆ ਜਾਂ ਕਿਸੇ ਵੀ ਹੋਰ ਵਿਰੋਧੀ ਟੀਮ ਨਾਲ ਖਿਤਾਬੀ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹੈ। 
ਭਾਰਤ ਨੇ ਅਜਲਾਨ ਸ਼ਾਹ ਕੱਪ ਦੇ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ ਜਦਕਿ ਉਸ ਦਾ ਪੂਲ ਗੇੜ 'ਚ ਅਜੇ ਇਕ ਮੈਚ ਬਾਕੀ ਹੈ।

PunjabKesari

ਟੀਮ ਸ਼ੁੱਕਰਵਾਰ ਨੂੰ ਆਖਰੀ ਪੂਲ ਮੁਕਾਬਲੇ 'ਚ ਵਿਸ਼ਵ ਦੀ 21ਵੇਂ ਨੰਬਰ ਦੀ ਟੀਮ ਪੋਲੈਂਡ ਨਾਲ ਭਿੜੇਗੀ, ਜਿਸ ਲਈ ਟੀਮ ਨੇ ਵੀਰਵਾਰ ਨੂੰ ਕਾਫੀ ਅਭਿਆਸ ਵੀ ਕੀਤਾ। ਟੂਰਨਾਮੈਂਟ 'ਚ ਜ਼ਬਰਦਸਤ ਫਾਰਮ 'ਚ ਖੇਡ ਰਹੇ 24 ਸਾਲ ਦੇ ਫਾਰਵਰਡ ਮਨਦੀਪ ਨੇ ਉਮੀਦ ਜਤਾਈ ਕਿ ਭਾਰਤ ਬਾਕੀ ਦੋ ਮੈਚਾਂ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਨ ਦੀ ਕੋਸ਼ਿਸ ਕਰੇਗਾ। ਭਾਰਤ ਦੀਆਂ ਨਜ਼ਰਾਂ  2010 ਤੋਂ  ਬਾਅਦ ਪਹਿਲੀ ਵਾਰ ਸੁਲਤਾਨ ਅਜ਼ਲਾਨ ਸ਼ਾਹ ਖਿਤਾਬ ਜਿੱਤਣ 'ਤੇ ਲੱਗੀਆਂ ਹਨ।


Related News