ਆਸਟਰੇਲੀਆ ਨਾਲ ਡੇਅ-ਨਾਈਟ ਟੈਸਟ ਨੂੰ ਤਿਆਰ ਹਾਂ : ਵਿਰਾਟ ਕੋਹਲੀ

Tuesday, Jan 14, 2020 - 12:48 AM (IST)

ਆਸਟਰੇਲੀਆ ਨਾਲ ਡੇਅ-ਨਾਈਟ ਟੈਸਟ ਨੂੰ ਤਿਆਰ ਹਾਂ : ਵਿਰਾਟ ਕੋਹਲੀ

ਮੁੰਬਈ— ਭਾਰਤੀ ਕ੍ਰਿਕਟ ਕਪਤਾਨ ਤੇ ਦੁਨੀਆ ਦੇ ਨੰਬਰ ਇਕ ਟੈਸਟ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਕਿ ਉਸਦੀ ਟੀਮ ਦੁਨੀਆ ਵਿਚ ਕਿਤੇ ਵੀ ਕਿਸੇ ਨੂੰ ਵੀ ਹਰਾਉਣ ਵਿਚ ਸਮਰੱਥ ਹੈ ਤੇ ਆਸਟਰੇਲੀਆ ਨਾਲ ਡੇਅ-ਨਾਈਟ ਟੈਸਟ ਖੇਡਣ ਵਿਚ ਉਸ ਨੂੰ ਗੁਰੇਜ਼ ਨਹੀਂ ਹੈ। ਭਾਰਤ ਨੇ ਇਸ ਤੋਂ ਪਹਿਲਾਂ ਆਸਟਰੇਲੀਆ ਦੌਰੇ 'ਤੇ ਮੇਜਬਾਨ ਟੀਮ ਦੇ ਨਾਲ ਗੁਲਾਬੀ ਗੇਂਦ ਨਾਲ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਪਿਛਲੇ ਸਾਲ ਡੇਅ-ਨਾਈਟ ਸਵਰੂਪ 'ਚ ਕਦਮ ਰੱਖ ਲਿਆ ਤੇ ਘਰੇਲੂ ਮੈਦਾਨ 'ਤੇ ਬੰਗਲਾਦੇਸ਼ ਨਾਲ ਸੀਰੀਜ਼ ਦਾ ਇਕ ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ ਗੁਲਾਬੀ ਗੇਂਦ ਨਾਲ ਖੇਡਿਆ ਤੇ ਤਿੰਨ ਦਿਨ 'ਚ ਹੀ ਇਸ ਨੂੰ ਜਿੱਤ ਵੀ ਲਿਆ ਸੀ।

PunjabKesari
ਵਿਰਾਟ ਨੇ ਆਸਟਰੇਲੀਆ ਦੇ ਨਾਲ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ਤੋਂ ਪਹਿਲਾਂ ਸੋਮਵਾਰ ਨੂੰ ਕਿਹਾ ਕਿ ਉਸਦੀ ਟੀਮ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਿਸੇ ਵੀ ਟੀਮ ਨੂੰ ਹਰਾ ਸਕਦੀ ਹੈ। ਭਾਰਤ ਤੇ ਆਸਟਰੇਲੀਆ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਖੇਡੇਗੀ, ਜਿਸਦਾ ਪਹਿਲਾ ਮੈਚ 14 ਜਨਵਰੀ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਹੋਵੇਗਾ। ਵਿਰਾਟ ਨੇ ਆਸਟਰੇਲੀਆ ਦੇ ਨਾਲ ਡੇਅ-ਨਾਈਟ ਦੇ ਸਵਾਲ 'ਤੇ ਕਿਹਾ ਕਿ ਅਸੀਂ ਗੁਲਾਬੀ ਗੇਂਦ ਨਾਲ ਖੇਡਣ ਨੂੰ ਲੈ ਕੇ ਬਿਲਕੁਲ ਤਿਆਰ ਹਾਂ ਭਾਵੇਂ ਉਹ ਪਰਥ 'ਚ ਹੋਵੇ ਜਾਂ ਗਾਬਾ 'ਚ। ਅਸੀਂ ਇੱਥੇ ਡੇਅ-ਨਾਈਟ ਟੈਸਟ ਖੇਡਣਾ ਹੈ ਤੇ ਸਾਨੂੰ ਇਸ 'ਚ ਆਪਣੇ ਪ੍ਰਦਰਸ਼ਨ ਨਾਲ ਬਹੁਤ ਖੁਸ਼ ਹਾਂ। ਇਹ ਟੈਸਟ ਕ੍ਰਿਕਟ ਦਾ ਬੁਹਤ ਰੋਮਾਂਚਕਾਰੀ ਸਵਰੂਪ ਹੈ ਤੇ ਅਸੀਂ ਇਸ ਨੂੰ ਖੇਡਣ ਲਈ ਬਿਲਕੁਲ ਤਿਆਰ ਹਾਂ।


author

Gurdeep Singh

Content Editor

Related News