RCB vs PBKS : ਆਰ. ਸੀ. ਬੀ. ਦੇ ਕਪਤਾਨ ਡੁਪਲੇਸਿਸ ਨੇ ਦੱਸੀ ਸ਼ਰਮਨਾਕ ਹਾਰ ਦੀ ਵਜ੍ਹਾ
Saturday, May 14, 2022 - 02:29 PM (IST)
ਸਪੋਰਟਸ ਡੈਸਕ- ਪਲੇਅ ਆਫ਼ ਲਈ ਅੱਗੇ ਵਧਣ ਲਈ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੂੰ ਅਜੇ ਇੰਤਜ਼ਾਰ ਕਰਨਾ ਹੋਵੇਗਾ। ਬ੍ਰੇਬੋਰਨ ਸਟੇਡੀਅਮ 'ਚ ਪੰਜਾਬ ਕਿੰਗਜ਼ ਖ਼ਿਲਾਫ਼ ਖੇਡੇ ਗਏ ਮੁਕਾਬਲੇ 'ਚ ਬੈਂਗਲੁਰੂ ਨੂੰ ਕਰਾਰੀ ਹਾਰ ਝੱਲਣੀ ਪਈ। ਬੈਂਗਲੁਰੂ ਦੇ ਗੇਂਦਬਾਜ਼ਾਂ ਦਾ ਕੁੱਟਾਪਾ ਤਾਂ ਚਾੜ੍ਹਿਆ ਹੀ ਗਿਆ ਨਾਲ ਹੀ ਟਾਪ ਬੱਲੇਬਾਜ਼ ਵੀ ਸਕੋਰ ਨਹੀਂ ਬਣਾ ਸਕੇ। ਮੈਚ ਗੁਆਉਣ ਦੇ ਬਾਅਦ ਆਰ. ਸੀ. ਬੀ. ਦੇ ਕਪਤਾਨ ਫ਼ਾਫ ਡੁ ਪਲੇਸਿਸ ਨੇ ਇਸ 'ਤੇ ਗੱਲ ਕੀਤੀ।
ਇਹ ਵੀ ਪੜ੍ਹੋ : Rajat Patidar ਦੇ 102 ਮੀਟਰ ਛੱਕੇ ਨਾਲ ਜ਼ਖ਼ਮੀ ਹੋਇਆ ਬਜ਼ੁਰਗ (ਦੇਖੋ ਵੀਡੀਓ)
ਫਾਫ ਡੁਪਲੇਸਿਸ ਨੇ ਕਿਹਾ- ਇਹ ਇਕ ਚੰਗਾ ਸਕੋਰ ਸੀ, ਜ਼ਾਹਰ ਤੌਰ 'ਤੇ ਜਾਨੀ ਬੇਅਰਸਟੋ ਨੇ ਜਿਸ ਤਰ੍ਹਾਂ ਸ਼ੁਰੂਆਤ ਕੀਤੀ, ਉਸ ਨੇ ਸਾਡੇ ਗੇਂਦਬਾਜ਼ਾਂ ਨੂੰ ਅਸਲ 'ਚ ਦਬਾਅ 'ਚ ਲਿਆ ਦਿੱਤਾ। 200 ਇਸ ਵਿਕਟ 'ਤੇ ਬਰਾਬਰ ਸੀ। ਇਹ ਸ਼ਾਨਦਾਰ ਵਿਕਟ ਸੀ। ਜਦੋਂ ਤੁਸੀਂ ਇਸ ਤਰ੍ਹਾਂ ਦੇ ਸਕੋਰ ਦਾ ਪਿੱਛਾ ਕਰ ਰਹੇ ਹੁੰਦੇ ਹੋ ਤਾਂ ਕਲਸਟਰ 'ਚ ਵਿਕਟ ਗੁਆਉਣ ਦਾ ਜੋਖ਼ਮ ਨਹੀਂ ਲੈ ਸਕਦੇ ਤੇ ਬਦਕਿਸਮਤੀ ਨਾਲ ਸਾਡੇ ਨਾਲ ਅਜਿਹਾ ਹੀ ਹੋਇਆ ਹੈ।
ਇਹ ਵੀ ਪੜ੍ਹੋ : ਭਾਰਤ ਨੇ ਥਾਮਸ ਕੱਪ ਦੇ ਫਾਈਨਲ ’ਚ ਪਹੁੰਚ ਕੇ ਰਚਿਆ ਇਤਿਹਾਸ
ਡੁਪਲੇਸਿਸ ਨੇ ਕੋਹਲੀ ਦੀ ਪਰਫਾਰਮੈਂਸ 'ਤੇ ਕਿਹਾ ਉਹ ਸਿਰਫ਼ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਖੇਡ ਕੰਮ ਕਰਦਾ ਹੈ। ਤੁਸੀਂ ਬਸ ਇੰਨਾ ਕਹਿ ਸਕਦੇ ਹੋ ਕਿ ਸਖ਼ਤ ਮਿਹਨਤ ਕਰਦੇ ਰਹੋ, ਮਿਹਨਤ ਨਾ ਛੱਡੋ ਜਾਂ ਹਾਂ-ਪੱਖੀ ਰਹੋ। ਉਸ ਨੇ ਇਸ ਮੈਚ 'ਚ ਕੁਝ ਚੰਗੇ ਸ਼ਾਟਸ ਖੇਡੇ, ਜ਼ਾਹਰ ਹੈ ਉਹ ਚਾਹੁੰਦਾ ਹੈ ਕਿ ਉਹ ਅੱਗੇ ਵਧੇ ਪਰ ਜਿਵੇਂ ਕਿ ਹੁੰਦਾ ਹੈ ਕਿ ਕਈ ਵਾਰ ਕੁਝ ਖ਼ਰਾਬ ਪਲ ਆ ਜਾਂਦੇ ਹਨ। ਇਹ ਮੈਚ ਸਾਡੇ ਲਈ ਚੰਗਾ ਨਹੀਂ ਰਿਹਾ। ਹੁਣ ਅਸੀਂ ਇਕ ਦਿਨ ਦੀ ਛੁੱਟੀ ਲਵਾਂਗੇ ਤੇ ਫਿਰ ਦੇਖਾਂਗੇ ਕਿ ਅਗਲੇ ਮੁਕਾਬਲੇ ਲਈ ਕੀ ਕੀਤਾ ਜਾਵੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।