RCB v LSG : ਕਪਤਾਨ ਫਾਫ ਡੂ ਪਲੇਸਿਸ ਨੇ ਮੈਚ ਦੌਰਾਨ ਬਣਾਏ ਇਹ 3 ਵੱਡੇ ਰਿਕਾਰਡ
Wednesday, Apr 20, 2022 - 02:30 AM (IST)
ਮੁੰਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਮੁੰਬਈ ਵਿਚ ਆਪਣੀ ਪਿਛਲੀਆਂ ਸਫਲਤਾਂ ਨੂੰ ਪਿੱਛੇ ਛੱਡਦੇ ਹੋਏ ਸ਼ਾਨਦਾਰ ਵਾਪਸੀ ਕੀਤੀ ਅਤੇ ਲਖਨਊ ਸੁਪਰ ਜਾਇੰਟਸ ਦੇ ਵਿਰੁੱਧ ਸ਼ਾਨਦਾਰ 96 ਦੌੜਾਂ ਬਣਾਈਆਂ। ਫਾਫ ਸੈਂਕੜਾ ਲਗਾ ਸਕਦੇ ਸਨ ਕਿ ਜੇਸਨ ਹੋਲਡਰ ਦੀ ਗੇਂਦਬਾਜ਼ੀ ਅੱਗੇ ਫੇਲ ਹੋ ਗਏ। ਫਾਫ ਆਈ. ਪੀ. ਐੱਲ. ਕਰੀਅਰ ਵਿਚ ਤੀਜੀ ਵਾਰ 90 ਤੋਂ 99 ਦੌੜਾਂ ਦੇ ਵਿਚ ਸ਼ਿਕਾਰ ਹੋਏ ਹਨ। ਇਸ ਲਿਸਟ ਵਿਚ ਡੇਵਿਡ ਵਾਰਨਰ ਪਹਿਲੇ ਨੰਬਰ 'ਤੇ ਹਨ ਜੋਕਿ ਪੰਜ ਵਾਰ ਸ਼ਿਕਾਰ ਹੋ ਚੁੱਕੇ ਹਨ। ਦੇਖੋ ਰਿਕਾਰਡ-
ਇਹ ਵੀ ਪੜ੍ਹੋ : ਦਿੱਲੀ ਟੀਮ 'ਚ ਨਿਕਲੇ ਕੋਰੋਨਾ ਦੇ 4 ਮਾਮਲੇ, ਮਿਸ਼ੇਲ ਮਾਰਸ਼ ਵੀ ਪਾਜ਼ੇਟਿਵ
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ 90 ਤੋਂ 99 ਦੌੜਾਂ ਵਿਚ ਸ਼ਿਕਾਰ
5- ਡੇਵਿਡ ਵਾਰਨਰ
5- ਕੇ. ਐੱਲ. ਰਾਹੁਲ
4- ਸ਼ਿਖਰ ਧਵਨ
4- ਵਿਰਾਟ ਕੋਹਲੀ
4- ਕ੍ਰਿਸ ਗੇਲ
3- ਫਾਫ ਡੂ ਪਲੇਸਿਸ
3- ਗਲੇਨ ਮੈਕਸਵੈੱਲ
3- ਸ਼ੇਨ ਵਾਟਸਨ
90 ਤੋਂ 99 ਦੌੜਾਂ ਵਿਚ ਸ਼ਿਕਾਰ ਹੋਏ ਕਪਤਾਨ
91 - ਸੌਰਭ ਗਾਂਗੁਲੀ (2008)
93 - ਗੌਤਮ ਗੰਭੀਰ (2012)
99 - ਵਿਰਾਟ ਕੋਹਲੀ (2013)
91 - ਡੇਵਿਡ ਵਾਰਨਰ (2015)
92 - ਡੇਵਿਡ ਵਾਰਨਰ (2016)
94 - ਰੋਹਿਤ ਸ਼ਰਮਾ (2018)
91 - ਕੇ. ਐੱਲ. ਰਾਹੁਲ (2021)
96 - ਫਾਫ ਡੂ ਪਲੇਸਿਸ (2022)
ਇਹ ਵੀ ਪੜ੍ਹੋ : ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਦਿਹਾਂਤ, ਟਵੀਟ ਕਰ ਦਿੱਤੀ ਜਾਣਕਾਰੀ
ਜੇਕਰ ਅਸੀਂ ਇਸ ਸੀਜ਼ਨ ਦੇ ਕਪਤਾਨ ਵਲੋਂ ਖੇਡੀ ਗਈ ਵੱਡੀ ਪਾਰੀ ਦਾ ਜ਼ਿਕਰ ਕਰੀਏ ਤਾਂ ਲਖਨਊ ਦੇ ਲਈ ਅਜੇਤ 103 ਦੌੜਾਂ ਦੀ ਪਾਰੀ ਖੇਡਕੇ ਕੇ. ਐੱਲ. ਰਾਹੁਲ ਪਹਿਲੇ ਨੰਬਰ 'ਤੇ ਹੈ। ਉਸ ਤੋਂ ਬਾਅਦ ਬੈਂਗਲੁਰੂ ਦੇ ਲਈ 96 ਦੌੜਾਂ ਦਾ ਰਿਕਾਰਡ ਫਾਫ ਡੂ ਪਲੇਸਿਸ ਦੇ ਨਾਂ ਦਰਜ ਹੋ ਗਿਆ ਹੈ। ਇਸ ਤੋਂ ਬਾਅਦ ਗੁਜਰਾਤ 87 (ਹਾਰਦਿਕ), ਕੋਲਕਾਤਾ 85 (ਸ੍ਰੇਅਸ਼ ਅਈਅਰ), ਹੈਦਰਾਬਾਦ 57 (ਕੇਨ ਵਿਲੀਅਮਸਨ), ਰਾਜਸਥਾਨ 55 (ਸੰਜੂ ਸੈਮਸਨ), ਪੰਜਾਬ 52, ਦਿੱਲੀ 43, ਮੁੰਬਈ 41 (ਰੋਹਿਤ), ਚੇਨਈ 26 (ਜਡੇਜਾ) ਦੇ ਨਾਂ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।