ਰਵਿੰਦਰ ਜਡੇਜਾ ਨੇ ਚੇਨਈ ਦੀ ਪਹਿਲੀ ਜਿੱਤ ਪਤਨੀ ਨੂੰ ਕੀਤੀ ਸਮਰਪਿਤ, ਕਹੀ ਇਹ ਗੱਲ
Wednesday, Apr 13, 2022 - 06:31 PM (IST)
ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਲਗਤਾਰ 4 ਮੈਚ ਹਾਰਨ ਦੇ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖ਼ਿਲਾਫ਼ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ। ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੌਬਿਨ ਉਥੱਪਾ ਦੀਆਂ 88 ਤੇ ਸ਼ਿਵਮ ਦੁਬੇ ਦੀਆਂ 95 ਦੌੜਾਂ ਦੀ ਪਾਰੀ ਦੀ ਬਦੌਲਤ 215 ਦੌੜਾਂ ਬਣਾਈਆ ਜਿਸ ਦੇ ਜਵਾਬ 'ਚ ਬੈਂਗਲੁਰੂ ਦੀ ਟੀਮ 193 ਦੌੜਾਂ ਹੀ ਬਣਾ ਸਕੀ ਤੇ 23 ਦੌੜਾਂ ਨਾਲ ਮੈਚ ਹਾਰ ਗਈ। ਪਹਿਲੀ ਜਿੱਤ ਹਾਸਲ ਕਰਨ 'ਤੇ ਟੀਮ ਦੇ ਕਪਤਾਨ ਰਵਿੰਦਰ ਜਡੇਜਾ ਨੇ ਇਸ ਨੂੰ ਆਪਣੀ ਪਤਨੀ ਨੂੰ ਸਮਰਪਿਤ ਕੀਤਾ ਹੈ।
ਜਡੇਜਾ ਨੇ ਕਿਹਾ ਕਿ ਮੈਂ ਇਸ ਨੂੰ ਆਪਣੀ ਪਤਨੀ ਨੂੰ ਸਮਰਪਿਤ ਕਰਨਾ ਚਾਹਾਂਗਾ ਕਿਉਂਕਿ ਪਹਿਲੀ ਜਿੱਤ ਹਮੇਸ਼ਾ ਖ਼ਾਸ ਹੁੰਦੀ ਹੈ। ਇਕ ਟੀਮ ਦੇ ਤੌਰ 'ਤੇ ਅਸੀਂ ਚੰਗਾ ਖੇਡੇ। ਇਕ ਬੱਲੇਬਾਜ਼ੀ ਇਕਾਈ ਦੇ ਤੌਰ 'ਤੇ, ਸਾਰਿਆਂ ਨੇ ਚੰਗਾ ਕੰਮ ਕੀਤਾ। ਉਥੱਪਾ ਤੇ ਸ਼ਿਵਮ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਗੇਂਦਬਾਜ਼ਾਂ ਨੇ ਗੇਂਦ ਦੇ ਨਾਲ ਵੀ ਯੋਗਦਾਨ ਦਿੱਤਾ।
ਦੂਜੇ ਪਾਸੇ ਆਪਣੀ ਕਪਤਾਨੀ 'ਤੇ ਜਡੇਜਾ ਨੇ ਕਿਹਾ ਕਿ ਇਕ ਕਪਤਾਨ ਦੇ ਤੌਰ 'ਤੇ, ਮੈਂ ਅਜੇ ਵੀ ਸੀਨੀਅਰ ਖਿਡਾਰੀਆਂ ਦਾ ਦਿਮਾਗ ਲਗਾ ਰਿਹਾ ਹਾਂ। ਮਾਹੀ (ਧੋਨੀ) ਭਰਾ ਹੈ, ਮੈਂ ਹਮੇਸ਼ ਉਨ੍ਹਾਂ ਦੇ ਕੋਲ ਜਾਂਦਾ ਹਾਂ ਤੇ ਚਰਚਾ ਕਰਦਾ ਹਾਂ। ਮੈਂ ਅਜੇ ਵੀ ਸਿਖ ਰਿਹਾ ਹਾਂ ਤੇ ਹਰ ਖੇਡ ਨਾਲ ਬਿਹਤਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹਾਂ।