ਜਡੇਜਾ ਨੇ ਕ੍ਰਿਕਟ ਜਗਤ ''ਚ ਮਚਾਇਆ ਤਹਿਲਕਾ ! ਅਜਿਹਾ ਕਰਨ ਵਾਲਾ ਬਣਿਆ ਦੁਨੀਆ ਦਾ ਇਕਲੌਤਾ ਖਿਡਾਰੀ

Friday, May 16, 2025 - 02:39 PM (IST)

ਜਡੇਜਾ ਨੇ ਕ੍ਰਿਕਟ ਜਗਤ ''ਚ ਮਚਾਇਆ ਤਹਿਲਕਾ ! ਅਜਿਹਾ ਕਰਨ ਵਾਲਾ ਬਣਿਆ ਦੁਨੀਆ ਦਾ ਇਕਲੌਤਾ ਖਿਡਾਰੀ

ਸਪੋਰਟਸ ਡੈਸਕ- ਇਕ ਪਾਸੇ ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਥੰਮ੍ਹ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਆਖ਼ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਹੀ ਸਾਥੀ ਰਵਿੰਦਰ ਜਡੇਜਾ ਨੇ ਅਜਿਹਾ ਕਾਰਨਾਮਾ ਕਰ ਦਿਖਾਇਆ ਹੈ ਕਿ ਕੋਈ ਹੋਰ ਖਿਡਾਰੀ ਉਨ੍ਹਾਂ ਦੇ ਨੇੜੇ-ਤੇੜੇ ਵੀ ਨਹੀਂ ਦਿਖਦਾ। 

PunjabKesari

ਭਾਰਤੀ ਕ੍ਰਿਕਟ ਟੀਮ ਦੇ ਧਾਕੜ ਆਲ ਰਾਊਂਡਰ ਰਵਿੰਦਰ ਜਡੇਜਾ ਦੁਨੀਆ ਦੇ ਸਭ ਤੋਂ ਵਧੀਆ ਆਲਰਾਊਂਡਰ ਤੇ ਫੀਲਡਰ ਮੰਨੇ ਜਾਂਦੇ ਹਨ। ਇਸੇ ਦੌਰਾਨ ਉਹ ਦੱਖਣੀ ਅਫਰੀਕਾ ਦੇ ਧਾਕੜ ਜੈਕ ਕੈਲਿਸ ਤੇ ਭਾਰਤੀ ਵਿਸ਼ਵ ਚੈਂਪੀਅਨ ਕਪਤਾਨ ਕਪਿਲ ਦੇਵ ਨੂੰ ਪਛਾੜ ਕੇ ਟੈਸਟ ਕ੍ਰਿਕਟ 'ਚ ਸਭ ਤੋਂ ਲੰਬੇ ਸਮੇਂ ਤੱਕ ਨੰਬਰ-1 'ਤੇ ਰਹਿਣ ਵਾਲਾ ਆਲਰਾਊਂਡਰ ਬਣ ਗਿਆ ਹੈ। ਉਹ 1,151 ਦਿਨਾਂ ਤੋਂ ਲਗਾਤਾਰ ਨੰਬਰ-1 ਟੈਸਟ ਆਲਰਾਊਂਡਰ ਬਣਿਆ ਹੋਇਆ ਹੈ।

PunjabKesari

ਰਵਿੰਦਰ ਜਡੇਜਾ ਇਸ ਸਮੇਂ 400 ਰੇਟਿੰਗ ਪੁਆਇੰਟ ਨਾਲ ਟੈਸਟ ਆਲਰਾਊਂਡਰਜ਼ ਦੀ ਸੂਚੀ 'ਚ ਟਾਪ 'ਤੇ ਬਣਿਆ ਹੋਇਆ ਹੈ। ਉਹ ਦੂਜੇ ਨੰਬਰ 'ਤੇ ਮੌਜੂਦ ਬੰਗਲਾਦੇਸ਼ ਦੇ ਮਹਿਦੀ ਹਸਨ ਮਿਰਾਜ ਨਾਲੋਂ 73 ਅੰਕ ਅੱਗੇ ਹੈ। ਮਿਰਾਜ ਦੇ ਇਸ ਸਮੇਂ 327 ਅੰਕ ਹਨ ਤੇ ਉਹ ਸੂਚੀ 'ਚ ਦੂਜੇ ਸਥਾਨ 'ਤੇ ਹੈ, ਜਦਕਿ ਦੱਖਣੀ ਅਫਰੀਕਾ ਦਾ ਮਾਰਕੋ ਯਾਨਸਨ (294) ਤੀਜੇ, ਆਸਟ੍ਰੇਲੀਆ ਦਾ ਪੈਟ ਕਮਿੰਸ (271) ਚੌਥੇ ਤੇ ਬੰਗਲਾਦੇਸ਼ ਦਾ ਸ਼ਾਕਿਬ ਅਲ ਹਸਨ (253) ਪੰਜਵੇਂ ਸਥਾਨ 'ਤੇ ਕਾਬਜ਼ ਹੈ। 

PunjabKesari

ਜ਼ਿਕਰਯੋਗ ਹੈ ਕਿ ਰਵਿੰਦਰ ਜਡੇਜਾ ਇਸ ਸਮੇਂ 36 ਸਾਲ ਦਾ ਹੈ ਤੇ ਉਸ ਦੇ ਸਾਥੀ ਖਿਡਾਰੀ ਰੋਹਿਤ ਸ਼ਰਮਾ, ਆਰ. ਅਸ਼ਵਿਨ ਤੇ ਵਿਰਾਟ ਕੋਹਲੀ ਕ੍ਰਿਕਟ ਦੇ ਇਸ ਸਭ ਤੋਂ ਲੰਬੇ ਫਾਰਮੈਟ ਨੂੰ ਅਲਵਿਦਾ ਆਖ਼ ਗਏ ਹਨ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਜਡੇਜਾ ਵੀ ਛੇਤੀ ਹੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ। ਪਰ ਉਨ੍ਹਾਂ ਦੀ ਫਿਟਨੈੱਸ ਤੇ ਮੌਜੂਦਾ ਪ੍ਰਦਰਸ਼ਨ ਨੂੰ ਦੇਖ ਕੇ ਕ੍ਰਿਕਟ ਪ੍ਰਸ਼ੰਸਕ ਚਾਹੁੰਦੇ ਹਨ ਕਿ ਉਹ ਕੁਝ ਸਮਾਂ ਹੋਰ ਆਪਣੀ ਖੇਡ ਜਾਰੀ ਰੱਖੇ। 

PunjabKesari

ਇਹ ਵੀ ਪੜ੍ਹੋ- 'ਜਾਨ ਤੋਂ ਜ਼ਰੂਰੀ ਕੁਝ ਨਹੀਂ...', PBKS ਦੇ ਸਾਬਕਾ ਧਾਕੜ ਨੇ ਵਿਦੇਸ਼ੀ ਖਿਡਾਰੀਆਂ ਨੂੰ IPL ਨਾ ਖੇਡਣ ਦੀ ਦਿੱਤੀ ਸਲਾਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News