ਹੈੱਟਮਾਇਰ ਤੀਜੇ ਨੰਬਰ ’ਤੇ ਬੇਸ਼ਕੀਮਤੀ ਖਿਡਾਰੀ : ਸ਼ਾਈ ਹੋਪ

Wednesday, Feb 25, 2026 - 01:00 PM (IST)

ਹੈੱਟਮਾਇਰ ਤੀਜੇ ਨੰਬਰ ’ਤੇ ਬੇਸ਼ਕੀਮਤੀ ਖਿਡਾਰੀ : ਸ਼ਾਈ ਹੋਪ

ਮੁੰਬਈ– ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੇ ਕਿਹਾ ਕਿ ਸ਼ਿਮਰੋਨ ਹੈੱਟਮਾਇਰ ਮੌਜੂਦਾ ਟੀ-20 ਵਿਸ਼ਵ ਕੱਪ ’ਚ ਤੀਜੇ ਨੰਬਰ ’ਤੇ ਬੇਸ਼ਕੀਮਤੀ ਖਿਡਾਰੀ ਸਾਬਤ ਹੋਇਆ ਹੈ ਤੇ ਇਸ ਗੱਲ ’ਤੇ ਅਫਸੋਸ ਜਤਾਇਆ ਕਿ ਪਹਿਲਾਂ ਬੱਲੇਬਾਜ਼ੀ ਕ੍ਰਮ ’ਚ ਹੇਠਾਂ ਭੇਜੇ ਜਾਣ ’ਤੇ ਇਸ ਬਿੱਗ ਹਿਟਰ ਦਾ ਸਹੀ ਇਸਤੇਮਾਲ ਨਹੀਂ ਹੋ ਪਾ ਰਿਹਾ ਸੀ।

ਹੈੱਟਮਾਇਰ ਦੀ 34 ਗੇਂਦਾਂ ’ਤੇ ਖੇਡੀ ਗਈ 85 ਦੌੜਾਂ ਦੀ ਪਾਰੀ ਦੀ ਮਦਦ ਨਾਲ ਵੈਸਟਇੰਡੀਜ਼ ਨੇ ਸੋਮਵਾਰ ਨੂੰ ਇੱਥੇ ਸੁਪਰ-8 ਦੇ ਮੈਚ ’ਚ ਜ਼ਿੰਬਾਬਵੇ ਨੂੰ 107 ਦੌੜਾਂ ਨਾਲ ਕਰਾਰੀ ਹਾਰ ਦਿੱਤੀ, ਜਿਸ ਨੂੰ ਹੋਪ ਨੇ ਦੱਖਣੀ ਅਫਰੀਕਾ ਤੇ ਭਾਰਤ ਵਿਰੁੱਧ ਹੋਣ ਵਾਲੇ ਮੈਚਾਂ ਤੋਂ ਪਹਿਲਾਂ ਆਤਮਵਿਸ਼ਵਾਸ ਵਧਾਉਣ ਵਾਲੀ ਜਿੱਤ ਕਰਾਰ ਦਿੱਤਾ। ਹੈੱਟਮਾਇਰ ਨੇ 7 ਛੱਕੇ ਤੇ 7 ਹੀ ਚੌਕੇ ਲਾਏ ਜਿਸ ਨਾਲ ਵੈਸਟਇੰਡੀਜ਼ ਨੇ 6 ਵਿਕਟਾਂ ’ਤੇ 254 ਦੌੜਾਂ ਬਣਾਈਆਂ ਜਿਹੜਾ ਟੀ-20 ਵਿਸ਼ਵ ਕੱਪ ਦੇ ਇਤਿਹਾਸ ’ਚ ਦੂਜਾ ਸਭ ਤੋਂ ਵੱਡਾ ਸਕੋਰ ਹੈ।


author

Tarsem Singh

Content Editor

Related News