ਰਵਿਚੰਦਰਨ ਅਸ਼ਵਿਨ ਅਤੇ ਟੈਮੀ ਬਿਊਮੋਂਟ ਚੁਣੇ ਗਏ ICC ਦੇ ‘ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ’

03/09/2021 3:26:59 PM

ਦੁਬਈ (ਭਾਸ਼ਾ) : ਭਾਰਤੀ ਆਫ਼ ਸਪਿਨਰ ਰਵਿਚੰਦਰਨ ਅਸ਼ਵਿਨ ਨੂੰ ਇੰਗਲੈਂਡ ਖ਼ਿਲਾਫ਼ 4 ਮੈਚਾਂ ਦੀ ਘਰੇਲੂ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਮੰਗਲਵਾਰ ਨੂੰ ਆਈ.ਸੀ.ਸੀ. (ਅੰਰਰਾਸ਼ਟਰੀ ਕ੍ਰਿਕਟ ਪਰਿਸ਼ਦ) ਦਾ ‘ਮਹੀਨੇ (ਫਰਵਰੀ) ਦਾ ਸਰਵਸ੍ਰੇਸ਼ਠ ਖਿਡਾਰੀ’ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਦੀ ਸੰਸਦ ’ਚ ਕਿਸਾਨ ਅੰਦੋਲਨ ਨੂੰ ਲੈ ਕੇ ਹੋਈ ਚਰਚਾ 'ਤੇ ਭਾਰਤ ਵੱਲੋਂ ਤਿੱਖੀ ਪ੍ਰਤੀਕਿਰਿਆ

ਅਸ਼ਵਿਨ ਦੇ ਹਰਫ਼ਨਮੌਲਾ ਖੇਡ ਨਾਲ ਭਾਰਤੀ ਟੀਮ ਟੈਸਟ ਸੀਰੀਜ਼ ਨੂੰ 3-1 ਨਾਲ ਜਿੱਤ ਕੇ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਗ੍ਹਾ ਪੱਕੀ ਕਰ ਚੁੱਕੀ ਹੈ। ਇੰਗਲੈਂਡ ਦੀ ਟੈਮੀ ਬਿਊਮੋਂਟ ਨੂੰ ਮਹੀਨੇ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਚੁਣਿਆ ਗਿਆ। ਆਈ.ਸੀ.ਸੀ. ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਅਸ਼ਵਿਨ ਨੇ ਇਸ ਦੌਰਾਨ ਖੇਡੇ ਗਏ 3 ਟੈਸਟ ਮੈਚਾਂ ਵਿਚ 24 ਵਿਕਟਾਂ ਲੈਣ ਦੇ ਇਲਾਵਾ ਚੇਨਈ ਵਿਚ ਦੂਜੀ ਪਾਰੀ ਵਿਚ 106 ਦੌੜਾਂ ਦਾ ਸ਼ਾਨਦਾਰ ਯੋਗਦਾਨ ਦੇ ਕੇ ਇੰਗਲੈਂਡ ਖ਼ਿਲਾਫ਼ ਸੀਰੀਜ਼ ਦੇ ਰੁੱਖ ਨੂੰ ਮੋੜਨ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਇਨ੍ਹਾਂ ਮੈਚਾਂ ਵਿਚ ਕੁੱਲ 176 ਦੌੜਾਂ ਦਾ ਯੋਗਦਾਨ ਦਿੱਤਾ। ਉਨ੍ਹਾਂ ਨੇ ਅਹਿਮਦਾਬਾਦ ਵਿਚ ਖੇਡੇ ਗਏ ਤੀਜੇ ਮੈਚ ਵਿਚ ਆਪਣੇ ਟੈਸਟ ਕ੍ਰਿਕਟ ਦੀ ਸੰਖਿਆ ਨੂੰ 400 ਦੇ ਪਾਰ ਪਹੁੰਚਾਇਆ।

ਇਹ ਵੀ ਪੜ੍ਹੋ: ਇਸੇ ਮਹੀਨੇ ਵਿਆਹ ਕਰਨਗੇ ਕ੍ਰਿਕਟਰ ਜਸਪ੍ਰੀਤ ਬੁਮਰਾਹ, ਇਸ ਮਸ਼ਹੂਰ ਐਂਕਰ ਨਾਲ ਲੈਣਗੇ 7 ਫੇਰੇ!

ਅਸ਼ਵਿਨ ਨਾਲ ਇਸ ਸੂਚੀ ਵਿਚ ਇੰਗਲੈਂਡ ਦੇ ਕਪਤਾਨ ਜੋ ਰੂਟ (333 ਦੌੜਾਂ ਅਤੇ 6 ਵਿਕਟਾਂ) ਅਤੇ ਵੈਸਟਇੰਡੀਜ਼ ਦੇ ਡੈਬਿਊ ਕਰ ਰਹੇ ਖਿਡਾਰੀ ਕਾਇਲ ਮਾਯਰਸ ਨੂੰ ਨਾਮਜ਼ਦਗੀ ਮਿਲੀ ਸੀ। ਮਾਯਰਸ ਨੇ ਬੰਗਲਾਦੇਸ਼ ਨਾਲ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ ਵਿਚ 210 ਦੌੜਾਂ ਬਣਾਈਆਂ ਸਨ, ਜਿਸ ਨਾਲ ਉਨ੍ਹਾਂ ਦੀ ਟੀਮ ਨੇ 395 ਦੌੜਾਂ ਦੇ ਵੱਡੇ ਟੀਚੇ ਨੂੰ ਹਾਸਲ ਕੀਤਾ ਸੀ।

ਆਈ.ਸੀ.ਸੀ. ਨੇ ਕਿਹਾ ਕਿ ਇਨ੍ਹਾਂ ਮੈਚਾਂ ਵਿਚ ਕੁੱਲ 176 ਦੌੜਾਂ ਬਣਾਉਣ ਅਤੇ 24 ਵਿਕਟਾਂ ਲੈਣ ਲਈ ਅਸ਼ਵਿਨ ਨੂੰ ਪੁਰਸ਼ ਵਰਗ ਵਿਚ ਫਰਵਰੀ ਦਾ ਮਹੀਨੇ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਹੈ। ਟੈਮੀ ਬਿਊਮੋਂਟ ਨੇ ਇਸ ਦੌਰਾਨ ਨਿਊਜ਼ੀਲੈਂਡ ਖ਼ਿਲਾਫ਼ 3 ਵਨਡੇ ਮੈਚਾਂ ਵਿਚ 3 ਅਰਧ ਸੈਂਕੜੇ ਦੀ ਪਾਰੀ ਖੇਡ ਕੇ ਕੁੱਲ 231 ਦੌੜਾਂ ਬਣਾਈਆਂ ਸਨ। ਆਈ.ਸੀ.ਸੀ. ਵੋਟਿੰਗ ਅਕਾਦਮੀ ਦੇ ਮੈਂਬਰ ਇਆਨ ਬਿਸ਼ਪ ਨੇ ਅਸ਼ਵਿਨ ਦੇ ਪ੍ਰਦਰਸ਼ਨ ’ਤੇ ਕਿਹਾ, ‘ਅਸ਼ਵਿਨ ਲਗਾਤਾਰ ਵਿਕਟ ਲੈਣ ਵਿਚ ਸਫ਼ਲ ਰਹੇ, ਜਿਸ ਨਾਲ ਭਾਰਤੀ ਟੀਮ ਅਹਿਮ ਸੀਰੀਜ਼ ਵਿਚ ਆਪਣਾ ਦਬਦਬਾ ਬਣਾ ਸਕੀ। 

ਇਹ ਵੀ ਪੜ੍ਹੋ: ਰਾਜਨੀਤੀ ’ਚ ਆਉਣ ਦੀਆਂ ਅਟਕਲਾਂ ’ਤੇ ਗਾਂਗੁਲੀ ਨੇ ਤੋੜੀ ਚੁੱਪੀ, ਕਿਹਾ- ਦੇਖਦੇ ਹਾਂ ਕਿਹੋ-ਜਿਹਾ ਮੌਕਾ ਆਉਂਦਾ ਹੈ

ਦੂਜੇ ਟੈਸਟ ਵਿਚ ਉਨ੍ਹਾਂ ਦੀ ਸੈਂਕੜੇ ਦੀ ਪਾਰੀ ਕਾਫ਼ੀ ਅਹਿਮ ਸੀ, ਕਿਉਂਕਿ ਉਹ ਅਜਿਹੇ ਸਮੇਂ ਵਿਚ ਆਈ ਸੀ, ਜਦੋਂ ਇੰਗਲੈਂਡ ਦੀ ਟੀਮ ਮੈਚ ਵਿਚ ਵਾਪਸੀ ਕਰ ਰਹੀ ਸੀ।’ ਬਿਊਮੋਂਟ ਦੇ ਬਾਰੇ ਵਿਚ ਉਨ੍ਹਾਂ ਨੇ ਕਿਹਾ, ‘ਉਨ੍ਹਾਂ ਦੀ 3 ਅਰਧ ਸੈਂਕੜੇ ਦੀਆਂ ਪਾਰੀਆਂ ਵਿਚੋਂ 2 ਨੇ ਟੀਮ ਨੂੰ ਮੈਚ ਜਿੱਤਣ ਵਿਚ ਮਦਦ ਕੀਤੀ।’ ਹਰ ਮਹੀਨੇ ਦਿੱਤੇ ਜਾਣ ਵਾਲੇ ਇਨ੍ਹਾਂ ਪੁਰਸਕਾਰਾਂ ਲਈ ਨਾਮਜ਼ਦ ਖਿਡਾਰੀਆਂ ਵਿਚ ਜੇਤੂਆਂ ਦੀ ਚੋਣ ਵੋਟਿੰਗ ਅਕਾਦਮੀ ਕਰਦੀ ਹੈ, ਜਿਸ ਵਿਚ ਕ੍ਰਿਕਟ ਜਗਤ ਦੇ ਮਸ਼ਹੂਰ ਮੈਂਬਰਾਂ ਨੂੰ ਜਗ੍ਹਾ ਮਿਲੀ ਹੈ। ਇਸ ਵਿਚ ਸੀਰੀਅਰ ਪੱਤਰਕਾਰ, ਸਾਬਕਾ ਖਿਡਾਰੀ, ਪ੍ਰਸਾਰਨਕਰਤਾ ਅਤੇ ਆਈ.ਸੀ.ਸੀ. ਹਾਲ ਆਫ ਫੇਮ ਦੇ ਕੁੱਝ ਮੈਂਬਰ ਸ਼ਾਮਲ ਹਨ। ਵੋਟਿੰਗ ਅਕਾਦਮੀ ਵਿਚ ਭਾਰਤ ਦੇ ਸਾਬਕਾ ਦਿੱਗਜ ਕ੍ਰਿਕਟਰ ਵੀ.ਵੀ.ਐਸ. ਲਕਸ਼ਮਣ ਅਤੇ ਖੇਡ ਪੱਤਰਕਾਰ ਮੋਨਾ ਪਾਰਥਸਾਰਥੀ ਨੂੰ ਜਗ੍ਹਾ ਮਿਲੀ ਹੈ।

ਇਹ ਵੀ ਪੜ੍ਹੋ: ਧਵਨ-ਰਾਹੁਲ, ਚਾਹਰ-ਭੁਵਨੇਸ਼ਵਰ ਤੇ ਸ਼੍ਰੇਅਸ-ਸੂਰਯ ’ਚੋਂ ਟੀ-20 ਚੋਣ ਲਈ ਫਸੇਗਾ ਪੇਚ!

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News