ਮੁੱਖ ਕੋਚ ਰਵੀ ਸ਼ਾਸਤਰੀ ਕੋਵਿਡ-19 ਪਾਜ਼ੇਟਿਵ, ਹੋਰ ਸਹਾਇਕ ਸਟਾਫ਼ ਮੈਂਬਰਾਂ ਨਾਲ ਇਕਾਂਤਵਾਸ 'ਤੇ ਗਏ

Sunday, Sep 05, 2021 - 05:55 PM (IST)

ਮੁੱਖ ਕੋਚ ਰਵੀ ਸ਼ਾਸਤਰੀ ਕੋਵਿਡ-19 ਪਾਜ਼ੇਟਿਵ, ਹੋਰ ਸਹਾਇਕ ਸਟਾਫ਼ ਮੈਂਬਰਾਂ ਨਾਲ ਇਕਾਂਤਵਾਸ 'ਤੇ ਗਏ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਸ਼ਾਸਤਰੀ ਸਮੇਤ ਟੀਮ ਇੰਡੀਆ ਦੇ ਸਪੋਰਟ ਸਟਾਫ਼ ਦੇ 4 ਮੈਂਬਰਾਂ ਨੂੰ ਇਕਾਂਤਵਾਸ ਚ ਭੇਜਿਆ ਗਿਆ ਹੈ। ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਹੈ। 
ਇਹ ਵੀ ਪੜ੍ਹੋ : ਅੰਪਾਇਰ ਦੇ ਫ਼ੈਸਲੇ 'ਤੇ ਅਸਹਿਮਤੀ ਜਤਾਉਣ 'ਤੇ ਕੇ. ਐਲ. ਰਾਹੁਲ 'ਤੇ ਡਿੱਗੀ ਗਾਜ, ਲੱਗਾ ਭਾਰੀ ਜੁਰਮਾਨਾ

ਉਨ੍ਹਾਂ ਇਕ ਬਿਆਨ 'ਚ ਕਿਹਾ ਕਿ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਨੇ ਮੁੱਖ ਕੋਚ ਰਵੀ ਸ਼ਾਸਤਰੀ, ਗੇਂਦਬਾਜ਼ੀ ਕੋਚ ਭਰਤ ਅਰੁਣ, ਫੀਲਡਿੰਗ ਕੋਚ ਆਰ. ਸ਼੍ਰੀਧਰ ਤੇ ਫ਼ਿਜ਼ੀਓ ਨਿਤਿਨ ਪਟੇਲ ਨੂੰ ਸਾਵਧਾਨੀ ਦੇ ਤੌਰ 'ਤੇ ਇਕਾਂਤਵਾਸ 'ਤੇ ਭੇਜ ਦਿੱਤਾ ਗਿਆ ਹੈ। 
ਇਹ ਵੀ ਪੜ੍ਹੋ : Tokyo Paralympics : ਕ੍ਰਿਸ਼ਨਾ ਨਾਗਰ ਨੇ ਹਾਂਗਕਾਂਗ ਦੇ ਖਿਡਾਰੀ ਨੂੰ ਹਰਾ ਕੇ ਬੈਡਮਿੰਟਨ 'ਚ ਜਿੱਤਿਆ ਗੋਲਡ

ਉਨ੍ਹਾਂ ਦਾ ਆਰ.ਟੀ.- ਪੀ. ਸੀ. ਆਰ. ਟੈਸਟ ਹੋਇਆ ਸੀ ਤੇ ਉਹ ਟੀਮ ਦੇ ਹੋਟਲ 'ਚ ਰਹਿਣਗੇ ਤੇ ਟੀਮ ਇੰਡੀਆ ਦੇ ਨਾਲ ਉਦੋਂ ਤਕ ਯਾਤਰਾ ਨਹੀਂ ਕਰਨਗੇ ਜਦੋਂ ਤਕ ਮੈਡੀਕਲ ਟੀਮ ਤੋਂ  ਕੋਰੋਨਾ ਮੁਕਤ ਹੋਣ ਪੁਸ਼ਟੀ ਨਹੀਂ ਹੋ ਜਾਂਦੀ। ਸ਼ਾਹ ਨੇ ਕਿਹਾ, ਟੀਮ ਇੰਡੀਆ ਦੇ ਦਲ ਦੇ ਬਾਕੀ ਮੈਂਬਰ 2 ਟੈਸਟ 'ਚੋਂ ਗੁਜ਼ਰੇ ਜਿਸ 'ਚੋਂ ਇਕ ਕਲ ਰਾਤ ਤੇ ਦੂਜਾ ਅੱਜ (ਐਤਵਾਰ) ਸਵੇਰੇ ਕੀਤਾ ਗਿਆ ਹੈ। ਸ਼ਾਹ ਨੇ ਕਿਹਾ, ਨੈਗੇਟਿਵ ਕੋਵਿਡ ਰਿਪੋਰਟ ਦੇ ਬਾਅਦ ਮੈਂਬਰਾਂ ਨੂੰ ਓਵਲ 'ਚ ਚਲ ਰਹੇ ਚੌਥੇ ਟੈਸਟ ਦੇ ਚੌਤੇ ਦਿਨ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਗਈ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News