ਇਨ੍ਹਾਂ 5 ਕਾਰਨਾਂ ਕਰਕੇ ਬਣੇ ਰਵੀ ਸ਼ਾਸਤਰੀ ਭਾਰਤੀ ਟੀਮ ਦੇ ਕੋਚ
Wednesday, Jul 12, 2017 - 02:19 AM (IST)
ਨਵੀਂ ਦਿੱਲੀ— ਰਵੀ ਸ਼ਾਸਤਰੀ ਨੂੰ ਭਾਰਤੀ ਟੀਮ ਦਾ ਮੁੱਖ ਕੋਚ ਚੁਣ ਲਿਆ ਗਿਆ ਹੈ। ਵਰਿੰਦਰ ਸਹਿਵਾਗ, ਟਾਮ ਮੂਡੀ, ਰਿਚਰਡ ਪਾਇਬਸ ਅਤੇ ਲਾਲਚੰਦ ਰਾਜਪੂਤ ਵੀ ਮੁੱਖ ਕੋਚ ਦੀ ਰੇਸ 'ਚ ਸੀ, ਪਰ ਸ਼ਾਸਤਰੀ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਕੋਚ ਸਲਾਹਕਾਰ ਕਮੇਟੀ ਵਲੋਂ ਉਸ ਨੂੰ ਕੋਚ ਚੁਣਨਾ ਇਕ ਦਮ ਸਹੀਂ ਰਿਹਾ। ਇਹ ਹਨ ਉਹ 5 ਕਾਰਨ ਜਿਸ ਕਰਕੇ ਰਵੀ ਸ਼ਾਸਤਰੀ ਨੂੰ ਭਾਰਤੀ ਟੀਮ ਦਾ ਕੋਚ ਚੁਣਿਆ ਗਿਆ।
1. ਸ਼ਾਸਤਰੀ ਕੋਲ ਹੈ ਅਨੁਭਵ
ਸ਼ਾਸਤਰੀ ਕੋਲ ਕ੍ਰਿਕਟ ਦਾ ਕਾਫੀ ਅਨੁਭਵ ਹੈ ਜੋਂ 2019 ਵਰਲਡ ਕੱਪ ਲਈ ਕੰਮ ਆ ਸਕਦਾ ਹੈ। ਉਸ ਨੇ ਭਾਰਤ ਲਈ 80 ਟੈਸਟ ਮੈਚਾਂ 'ਚ 3830 ਦੌੜਾਂ ਅਤੇ 150 ਵਨ ਡੇ ਮੈਚਾਂ 'ਚ 3108 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਹ ਗੇਂਦਬਾਜ਼ੀ ਤੌਰ ਤੇ ਵੀ ਵਧੀਆ ਸਾਬਤ ਹੋਇਆ ਹੈ। ਉਸ ਨੇ ਟੈਸਟ ਮੈਚਾਂ 'ਚ 151 ਅਤੇ ਵਨ ਡੇ 'ਚ 129 ਵਿਕਟਾਂ ਹਾਸਲ ਕੀਤੀਆਂ ਹਨ। ਉਸ ਦਾ ਅਨੁਭਵ ਹੁਣ ਵਿਰਾਟ ਕੰਪਨੀ ਦੇ ਕੰਮ ਆ ਸਕਦਾ ਹੈ। ਇਸ 'ਚ ਕੋਚ ਅਹੁੱਦੇ 'ਤੇ ਰਹਿੰਦੇ ਹੋਏ ਉਹ ਭਾਰਤ ਲਈ ਕੌਮਾਂਤਰੀ ਪੱਧਰ 'ਤੇ ਆਲਰਾਊਂਡਰ ਪ੍ਰਦਰਸ਼ਨ ਨਿਖਾਰਨ 'ਚ ਅਥੇ ਨਵੇਂ ਟੈਲੇਂਟ ਦੀ ਖੋਜ 'ਚ ਵੱਡੀ ਭੂਮਿਕਾ ਨਿਭਾ ਸਕਦਾ ਹੈ।
2. ਟੀਮ ਮੈਨਜਮੈਂਟ ਦਾ ਅਨੁਭਵ
ਰਵੀ ਸ਼ਾਸਤਰੀ ਦੁਨਿਆ ਦੇ ਅਹਿਮ ਖਿਡਾਰੀਆਂ 'ਚੋਂ ਇਕ ਹੈ ਅਤੇ ਉਸ ਦੇ ਕੋਲ ਟੀਮ ਮੈਨਜਮੈਂਟ ਦਾ ਵੀ ਅਨੁਭਵ ਹੈ। ਇਸ ਤੋਂ ਇਲਾਵ ਉਹ ਟੀਮ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ, ਜੋਂ ਉਸ ਲਈ ਪਲੱਸ ਪੁਆਇੰਟ ਹੈ। ਭਾਰਤ ਨੇ 1983 ਵਿਸ਼ਵ ਕੱਪ 'ਤੇ ਕਬਜਾ ਕੀਤਾ ਸੀ ਤਾਂ ਉਹ ਉਸ ਦੌਰਾਨ ਸ਼ਾਸਤਰੀ ਟੀਮ ਦੇ ਮੈਂਬਰ ਵੀ ਸੀ। ਉਹ 2007 'ਚ ਕ੍ਰਿਕਟ ਮੈਨੇਜਰ ਤੌਰ 'ਤੇ ਭਾਰਤੀ ਟੀਮ ਦੇ ਨਾਲ ਬੰਗਲਾਦੇਸ਼ ਦੌਰੇ 'ਤੇ ਗਏ ਸੀ, ਜਦੋਂ ਗ੍ਰੇਗ ਚੈਪਲ ਨੇ ਵਰਲਡ ਕੱਪ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਹੈਡ ਕੋਚ ਦੇ ਅਹੁੱਦੇ ਤੋਂ ਅਸਤੀਫਾ ਦਿੱਤਾ ਸੀ।
3. ਕੋਹਲੀ ਦੇ ਨਾਲ ਹੈ ਵਧੀਆ ਸੰਬੰਧ
ਰਵੀ ਸ਼ਾਸਤਰੀ ਦੇ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਕਾਫੀ ਵਧੀਆ ਸੰਬੰਧ ਹੈ। ਕੋਹਲੀ ਨੇ ਪਹਿਲਾਂ ਵੀ ਬੀ. ਸੀ. ਸੀ. ਆਈ. ਦੇ ਅੱਗੇ ਰਵੀ ਸ਼ਾਸਤਰੀ ਦੀ ਗੱਲ ਰੱਖੀ ਸੀ। ਉਹ 2014 'ਚ ਇੰਗਲੈਂਡ ਨਾਲ 1-3 ਨਾਲ ਸੀਰੀਜ਼ ਹਾਰ ਜਾਣ ਤੋਂ ਬਾਅਦ ਸ਼ਾਸਤਰੀ ਨੂੰ ਟੀਮ ਦਾ ਡਾਇਰੈਕਟਰ ਬਣਾਇਆ ਗਿਆ ਸੀ। 2014 'ਚ ਇੰਗਲੈਂਡ ਖਿਲਾਫ ਟੈਸਟ ਸੀਰੀਜ਼ 'ਚ ਵੱਡੀ ਨਾਕਾਮੀ ਤੋਂ ਬਾਅਦ ਵਿਕਾਟ ਕੋਹਲੀ ਸ਼ਾਸਤਰੀ ਦੀ ਹੀ ਦੇਖ-ਰੇਖ 'ਚ ਇਕ ਵੱਡਾ ਖਿਡਾਰੀ ਦੇ ਤੌਰ 'ਤੇ ਉਭਰ ਕੇ ਸਾਹਮਣੇ ਆਇਆ ਸੀ।
4. ਪਹਿਲਾਂ ਵੀ ਰਹਿ ਚੁੱਕੇ ਹਨ ਟੀਮ ਦੇ ਕੋਚ
ਸ਼ਾਸਤਰੀ ਪਹਿਲਾਂ ਵੀ ਟੀਮ ਦੇ ਕੋਚ ਰਹਿ ਚੁੱਕੇ ਹਨ ਅਤੇ ਉਸ ਦੇ ਕਾਰਜਕਾਲ ਦੌਰਾਨ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਉਸ ਦੀ ਧਰਤੀ 'ਤੇ 2-1 ਨਾਲ ਹਰਾ ਕੇ ਟੈਸਟ ਸੀਰੀਜ਼ ਜਿੱਤੀ ਸੀ। ਇਹ ਕੁਮਾਰ ਸੰਗਾਕਾਰਾ ਦੀ ਫੇਅਰਵੇਲ ਸੀਰੀਜ਼ ਵੀ ਸੀ। ਇਸ ਤੋਂ ਬਾਅਦ 4 ਮੈਚਾਂ ਦੀ ਟੈਸਟ ਸੀਰੀਜ਼ 'ਚ ਭਾਰਤ ਟੀਮ ਨੇ ਦੱਖਣੀ ਅਫਰੀਕਾ ਨੂੰ 3-0 ਨਾਲ ਹਰਾਇਆ ਸੀ। ਪਰ ਭਾਰਤ ਨੂੰ ਟੀ-20 ਅਤੇ ਵਨ ਡੇ ਸੀਰੀਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੂੰ ਆਸਟਰੇਲੀਆਈ ਦੌਰੇ 'ਤੇ 4-1 ਨਾਲ ਕਰਾਰੀ ਹਾਰ ਮਿਲੀ। ਪਰ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਪਹਿਲੀ ਵਾਰ ਟੀ-20 ਸੀਰੀਜ਼ 'ਚ ਆਸਟਰੇਲੀਆ ਨੂੰ ਉਸ ਦੀ ਧਰਤੀ 'ਤੇ 3-0 ਨਾਲ ਹਰਾਇਆ ਸੀ।
5. ਪਹਿਲਾਂ ਹੀ ਸਾਫ ਕਰ ਲਈ ਸੀ ਅਹੁੱਦਾ ਹਾਸਲ ਕਰਨ ਦੀ ਗੱਲ
ਭਾਰਤੀ ਟੀਮ ਦੇ ਕੋਚ ਬਣਨ ਲਈ ਸ਼ਾਸਤਰੀ ਨੇ ਪਹਿਲਾਂ ਅਪਲਾਈ ਨਹੀਂ ਕੀਤਾ ਸੀ। ਬਾਅਦ 'ਚ ਕੋਹਲੀ ਦੇ ਕਹਿਣ 'ਤੇ ਉਸ ਨੇ ਐਪਲੀਕੇਸ਼ਨ ਭਰਨ ਲਈ ਹਾਂ ਕੀਤੀ ਸੀ, ਪਰ ਇਸ ਦੇ ਲਈ ਉਸ ਨੇ ਇਕ ਸ਼ਰਤ ਰੱਖੀ। ਸ਼ਾਸਤਰੀ ਨੇ ਪਹਿਲਾਂ ਹੀ ਸਾਫ ਕਹਿ ਦਿੱਤਾ ਸੀ ਕਿ ਜੇਕਰ ਉਸ ਨੂੰ ਕੋਚ ਚੁਣਿਆ ਜਾਵੇਗਾ ਤਾਂ ਹੀ ਉਹ ਅਪਲਾਈ ਕਰੇਗਾ, ਨਹੀਂ ਤਾਂ ਉਹ ਇਸ ਲਈ ਤਿਆਰ ਨਹੀਂ ਹੈ। ਇਸ ਦੌਰਾਨ ਕੋਚ ਸਲਾਹਕਾਰ ਕਮੇਟੀ ਨੇ ਵੀ ਉਸ ਦਾ ਸਨਮਾਨ ਰੱਖਣ ਲਈ ਵੀ ਕੋਚ ਬਣਨ ਲਈ ਸਹਿਮਤੀ ਜਿਤਾਈ।
