ਰਾਸ਼ਿਦ ਖਾਨ ਨੂੰ ਦੇਣਗੇ 10 ਕਰੋੜ ਦਾ ਇਨਾਮ - ਰਤਨ ਟਾਟਾ ਨੇ ਦੱਸਿਆ ਇਸ ਦਾਅਵੇ ਦੇ ਪਿੱਛੇ ਹੈ ਕਿੰਨੀ ਸੱਚਾਈ
Monday, Oct 30, 2023 - 08:27 PM (IST)

ਸਪੋਰਟਸ ਡੈਸਕ- ਦੇਸ਼ ਦੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਨੇ ਉਨ੍ਹਾਂ ਦੇ ਨਾਂ 'ਤੇ ਕੀਤੇ ਜਾ ਰਹੇ ਦਾਅਵਿਆਂ ਦਾ ਖੰਡਨ ਕੀਤਾ ਗਿਆ ਹੈ। ਦਰਅਸਲ ਹਾਲ ਹੀ 'ਚ ਅਫਗਾਨਿਸਤਾਨ ਨੇ ਵਿਸ਼ਵ ਕੱਪ 2023 'ਚ ਪਾਕਿਸਤਾਨ ਖਿਲਾਫ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਫਰਜ਼ੀ ਖਬਰ ਵਾਇਰਲ ਹੋ ਰਹੀ ਸੀ। ਦੱਸਿਆ ਗਿਆ ਕਿ ਟਾਟਾ ਨੇ ਕ੍ਰਿਕਟਰ ਰਾਸ਼ਿਦ ਖਾਨ ਨੂੰ 10 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਜਦੋਂ ਇਹ ਗੱਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਰਤਨ ਟਾਟਾ ਨੇ ਖੁਦ ਐਕਸ ਨੂੰ ਲਿਖ ਕੇ ਇਸ ਦਾ ਖੰਡਨ ਕੀਤਾ।
ਟਾਟਾ ਨੇ ਟਵਿੱਟਰ 'ਤੇ ਲਿਖਿਆ ਕਿ ਉਨ੍ਹਾਂ ਨੇ ਆਈ. ਸੀ. ਸੀ. ਜਾਂ ਕਿਸੇ ਹੋਰ ਕ੍ਰਿਕਟ ਫੈਕਲਟੀ ਨੂੰ ਕੋਈ ਸੁਝਾਅ ਨਹੀਂ ਦਿੱਤਾ ਹੈ। ਟਾਟਾ ਨੇ ਲਿਖਿਆ, 'ਮੈਂ ਆਈਸੀਸੀ ਜਾਂ ਕਿਸੇ ਕ੍ਰਿਕਟ ਫੈਕਲਟੀ ਨੂੰ ਕਿਸੇ ਵੀ ਖਿਡਾਰੀ ਤੇ ਜੁਰਮਾਨਾ ਜਾਂ ਇਨਾਮ ਦੇਣ ਨੂੰ ਲੈ ਕੋਈ ਸੁਝਾਵ ਨਹੀਂ ਦਿੱਤਾ ਹੈ। ਮੇਰਾ ਕ੍ਰਿਕਟ ਨਾਲ ਕੋਈ ਸਬੰਧ ਨਹੀਂ ਹੈ। ਕਿਰਪਾ ਕਰਕੇ ਅਜਿਹੇ ਵਟਸਐਪ ਫਾਰਵਰਡ ਅਤੇ ਵੀਡੀਓਜ਼ 'ਤੇ ਵਿਸ਼ਵਾਸ ਨਾ ਕਰੋ ਜਦੋਂ ਤੱਕ ਉਹ ਮੇਰੇ ਅਧਿਕਾਰਤ ਪਲੇਟਫਾਰਮ ਤੋਂ ਨਹੀਂ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਰਾਸ਼ਿਦ ਖਾਨ ਅਫਗਾਨਿਸਤਾਨ ਕ੍ਰਿਕਟ ਟੀਮ ਦਾ ਖਿਡਾਰੀ ਹੈ। ਹਾਲ ਹੀ 'ਚ ਅਫਗਾਨਿਸਤਾਨ ਨੇ ਵਿਸ਼ਵ ਕੱਪ 2023 'ਚ ਪਾਕਿਸਤਾਨ ਖਿਲਾਫ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਇਸ ਜਿੱਤ ਤੋਂ ਬਾਅਦ ਟੀਮ ਦੇ ਪ੍ਰਮੁੱਖ ਸਪਿਨਰ ਰਾਸ਼ਿਦ ਖਾਨ ਨੇ ਅਫਗਾਨਿਸਤਾਨ ਦਾ ਝੰਡਾ ਮੋਢੇ 'ਤੇ ਰੱਖ ਕੇ ਜਸ਼ਨ ਮਨਾਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ