IPL 2019 : ਰਾਸ਼ਿਦ ਦੀ ਸ਼ਾਨਦਾਰ ਫੀਲਡਿੰਗ ਦੇਖ ਨੱਚ ਉੱਠੀ ਬਾਲੀਵੁੱਡ ਅਭਿਨੇਤਰੀ

Friday, Mar 29, 2019 - 11:26 PM (IST)

IPL 2019 : ਰਾਸ਼ਿਦ ਦੀ ਸ਼ਾਨਦਾਰ ਫੀਲਡਿੰਗ ਦੇਖ ਨੱਚ ਉੱਠੀ ਬਾਲੀਵੁੱਡ ਅਭਿਨੇਤਰੀ

ਜਲੰਧਰ— ਹੈਦਰਾਬਾਦ ਦੇ ਮੈਦਾਨ 'ਤੇ  ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਮੈਚ ਦੇ ਦੌਰਾਨ ਦਰਸ਼ਕਾਂ ਨੂੰ ਰਾਸ਼ਿਦ ਖਾਨ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਇਲਾਵਾ ਰਾਜਸਥਾਨ ਦੇ ਕਪਤਾਨ ਅਯਿੰਕਿਆ ਰਹਾਣੇ ਦੀ ਸ਼ਾਨਦਾਰ ਪਾਰੀ ਦੇਖਣ ਨੂੰ ਮਿਲੀ ਪਰ ਮੈਚ ਦੇ ਦੌਰਾਨ ਇਕ ਹੋਰ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ, ਜਿਸ 'ਤੇ ਸਾਰਿਆਂ ਦੀਆਂ ਨਜ਼ਰਾਂ ਸਨ। ਇਹ ਘਟਨਾ ਰਾਸ਼ਿਦ ਖਾਨ ਨਾਲ ਜੁੜੀ ਹੋਈ ਹੈ। ਦਰਅਸਲ ਰਾਸ਼ਿਦ ਨੇ 10ਵੇਂ ਓਵਰ 'ਚ ਰਹਾਣੇ ਦੇ ਇਕ ਸ਼ਾਟ ਨੂੰ ਬਾਊਂਡਰੀ 'ਤੇ ਬਹੁਤ ਸ਼ਾਨਦਾਰ ਤਰੀਕੇ ਨਾਲ ਰੋਕਿਆ ਸੀ। ਰਾਸ਼ਿਦ ਦੀ ਸ਼ਾਨਦਾਰ ਫੀਲਡਿੰਗ ਤੋਂ ਬਾਅਦ ਸਟੇਡੀਅਮ 'ਚ ਮੌਜੂਦ ਦਰਸ਼ਕ ਜੋਸ਼ 'ਚ ਆਏ ਤਾਂ ਸਟੈਂਡ 'ਚ ਬੈਠੀ ਬਾਲੀਵੁੱਡ ਅਭਿਨੇਤਰੀ ਸ਼ਰੂਤੀ ਹਾਸਨ ਵੀ ਖੁਸ਼ ਹੁੰਦੀ ਨਜ਼ਰ ਆਈ।
ਦੇਖੋ ਵੀਡੀਓ-


ਰੈਨਾ ਦੇ ਨਾਲ ਡੇਟਿੰਗ ਦੀ ਵੀ ਉਡੀ ਸੀ ਅਫਵਾਹ

PunjabKesari
ਚੇਨਈ ਸੁਪਰ ਕਿੰਗਜ਼ ਦੇ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ ਦੇ ਨਾਲ ਵੀ ਸ਼ਰੂਤੀ ਦੇ ਡੇਟ ਕਰਨ ਦੀ ਅਫਵਾਹ ਫੈਲੀ ਸੀ। ਦਰਅਸਲ ਦੋਵਾਂ ਨੂੰ ਜਨਤਕ ਪਾਰਟੀਆਂ 'ਚ ਇਕੱਠਿਆ ਦੇਖਿਆ ਗਿਆ ਸੀ। ਇਸ ਤੋਂ ਬਾਅਦ ਅਫਵਾਹ ਫੈਲ ਗਈ ਸੀ ਕਿ ਦੋਵਾਂ 'ਚ ਸੀਰੀਅਸ ਰਿਲੇਸ਼ਨ ਚੱਲ ਰਿਹਾ ਹੈ ਪਰ ਸਮੇਂ ਦੇ ਨਾਲ ਦੋਵੇਂ ਅਲੱਗ ਰਸਤਿਆਂ 'ਤੇ ਹੋ ਗਏ, ਇਸ ਨਾਲ ਇਹ ਚਰਚਾਂ ਵੀ ਉੱਥੇ ਖਤਮ ਹੋ ਗਈ। 
ਕ੍ਰਿਕਟ ਦੀ ਵੱਡੀ ਫੈਨ ਹੈ ਸ਼ਰੂਤੀ

PunjabKesariPunjabKesariPunjabKesari
ਦਿੱਗਜ ਬਾਲੀਵੁੱਡ ਅਭਿਨੇਤਰੀ ਕਮਲ ਹਾਸਲ ਦੀ ਬੇਟੀ ਸ਼ਰੂਤੀ ਵੀ ਸਾਊਥ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਹੈ। ਸ਼ਰੂਤੀ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਹ ਕ੍ਰਿਕਟ ਦੀ ਬਹੁਤ ਵੱਡੀ ਫੈਨ ਹੈ। ਕੇਵਲ ਆਈ. ਪੀ. ਐੱਲ ਹੀ ਨਹੀਂ ਬਲਕਿ ਤਾਮਿਲਨਾਡੂ ਪ੍ਰੀਮੀਅਰ ਲੀਗ 'ਚ ਵੀ ਬਹੁਤ ਪ੍ਰਸਿੱਧ ਰਹੀ ਹੈ।

PunjabKesariPunjabKesariPunjabKesariPunjabKesariPunjabKesari


author

Gurdeep Singh

Content Editor

Related News