ਰਾਸ਼ਿਦ 11ਵੇਂ, ਤਵੇਸਾ ਤੇ ਦੀਕਸ਼ਾ ਏਸ਼ੀਆਈ ਮਿਕਸਡ ਕੱਪ ''ਚ ਸਾਂਝੇ ਤੌਰ ''ਤੇ 54ਵੇਂ ਸਥਾਨ ''ਤੇ

04/10/2022 2:22:15 AM

ਪਟਾਯਾ- ਰਾਸ਼ਿਦ ਖਾਨ ਸ਼ਨੀਵਾਰ ਨੂੰ ਟਰੱਸਟ ਗੋਲਫ ਏਸ਼ੀਆਈ ਮਿਕਸਡ ਕੱਪ ਦੇ ਤੀਜੇ ਦੌਰ ਵਿਚ ਤਿੰਨ ਅੰਡਰ 69 ਦੇ ਨਾਲ ਚੋਟੀ ਭਾਰਤੀ ਖਿਡਾਰੀ ਬਣੇ ਹੋਏ ਹਨ। ਏਸ਼ੀਆਈ ਟੂਰ ਦੇ 2 ਵਾਰ ਜੇਤੂ ਖਾਨ ਨੇ ਸ਼ੁਰੂਆਤੀ 2 ਪੜਾਅ ਵਿਚ 71 ਅਤੇ 66 ਦਾ ਸਕੋਰ ਕੀਤਾ ਸੀ। ਉਹ ਕੁੱਲ 10 ਅੰਡਰ ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 11ਵੇਂ ਸਥਾਨ 'ਤੇ ਹੈ। ਉਹ ਚੋਟੀ 'ਤੇ ਕਾਬਿਜ਼ ਥਾਈਲੈਂਡ ਦੇ ਫਚਾਰਾ ਖੋਂਗਵਾਟਮਾਈ (68) ਅਤੇ ਕੋਰੀਆ ਦੇ ਬਾਓ ਕਿਮ (68) ਤੋਂ ਚਾਰ ਸ਼ਾਟ ਪਿੱਛੇ ਹੈ।

ਇਹ ਖ਼ਬਰ ਪੜ੍ਹੋ- ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ : ਨੀਦਰਲੈਂਡ ਨੂੰ ਹਰਾ ਕੇ ਇਤਿਹਾਸ ਰਚਣ ਉਤਰੇਗਾ ਭਾਰਤ
ਮਹਿਲਾਵਾਂ ਵਿਚ ਭਾਰਤ ਦੀ ਤਵੇਸਾ ਮਲਿਕ (70) ਅਤੇ ਦੀਕਸ਼ਾ ਡਾਗਰ (74) ਦੋਵੇਂ ਸਾਂਝੇ ਤੌਰ 'ਤੇ 54ਵੇਂ ਸਥਾਨ 'ਤੇ ਹੈ ਜਦਕਿ ਥਾਈਲੈਂਡ ਦੀ ਉੱਭਰਦੀ ਹੋਈ ਮਹਿਲਾ ਸਟਾਰ ਜਰਾਵੀ ਬਾਊਚੇਂਟ (66) 13- ਅੰਡਰ ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ। ਹੋਰ ਭਾਰਤੀਆਂ ਵਿਚ ਅਜੀਤੇਸ਼ ਸੰਧੂ (68) ਨੌ ਅੰਡਰ ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 18ਵੇਂ, ਐੱਸ. ਚਿੱਕਾਰੰਗੱਪਾ (69) ਸੱਤ ਅੰਡਰ ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 29ਵੇਂ ਅਤੇ ਸਿਰਾਜ ਮਦੱਪਾ (71) ਸਾਂਝੇ ਤੌਰ 'ਤੇ 48ਵੇਂ ਸਥਾਨ 'ਤੇ ਹੈ।

ਇਹ ਖ਼ਬਰ ਪੜ੍ਹੋ-ਇੰਗਲੈਂਡ ਦੇ ਸਾਬਕਾ ਕੋਚ ਕ੍ਰਿਸ ਸਿਲਵਰਵੁੱਡ ਬਣੇ ਸ਼੍ਰੀਲੰਕਾ ਪੁਰਸ਼ ਟੀਮ ਦੇ ਮੁੱਖ ਕੋਚ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News