ਨਬੀ ਤੇ ਰਾਸ਼ਿਦ ਨੇ ਕਪਤਾਨ ਬਦਲਣ ਦਾ ਕੀਤਾ ਵਿਰੋਧ

Saturday, Apr 06, 2019 - 12:58 PM (IST)

ਨਬੀ ਤੇ ਰਾਸ਼ਿਦ ਨੇ ਕਪਤਾਨ ਬਦਲਣ ਦਾ ਕੀਤਾ ਵਿਰੋਧ

ਸਪੋਰਟਸ ਡੈਸਕ— ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਇਕ ਹੈਰਾਨ ਕਰ ਦੇਣ ਵਾਲਾ ਫੈਸਲਾ ਲੈਂਦੇ ਹੋਏ ਟੀਮ ਦੇ ਮੌਜੂਦਾ ਕਪਤਾਨ ਅਸਗਰ ਅਫਗਾਨ ਨੂੰ ਕਪਤਾਨੀ ਤੋਂ ਹੱਟਾ ਦਿੱਤਾ। ਉਨ੍ਹਾਂ ਦੀ ਜਗ੍ਹਾ 'ਤੇ 3 ਵੱਖ-ਵੱਖ ਖਿਡਾਰੀਆਂ ਨੂੰ ਕਪਤਾਨ ਬਣਾਇਆ ਗਿਆ। ਰਹਿਮਤ ਸ਼ਾਹ ਨੂੰ ਟੈਸਟ ਟੀਮ, ਗੁਲਬਦਿਨ ਨਈਬ ਨੂੰ ਵਨ-ਡੇ ਟੀਮ ਤੇ ਦਿੱਗਜ ਸਪਿਨਰ ਰਾਸ਼ਿਦ ਖਾਨ ਨੂੰ ਟੀ20 ਟੀਮ ਦੀ ਕਮਾਨ ਸੌਂਪੀ ਗਈ। ਹਾਲਾਂਕਿ ਬੋਰਡ ਦੇ ਇਸ ਫੈਸਲੇ ਤੋਂ ਟੀਮ ਦੇ ਸਟਾਰ ਖਿਡਾਰੀ ਖੁਸ਼ ਨਹੀਂ ਹਨ ਤੇ ਉਨ੍ਹਾਂ ਨੇ ਟਵੀਟ ਕਰ ਇਸ ਫੈਸਲੇ ਦਾ ਵਿਰੋਧ ਕੀਤਾ ਹੈ। 

ਆਈ. ਪੀ. ਐੱਲ. ਵਿਚ ਧੂਮ ਮਚਾ ਰਹੇ ਅਫਗਾਨਿਸਤਾਨ ਦੇ ਕ੍ਰਿਕਟਰ ਮੁਹੰਮਦ ਨਬੀ ਤੇ ਰਾਸ਼ਿਦ ਖਾਨ ਨੇ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਅਫਗਾਨਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਅਹੁਦੇ ਤੋਂ ਅਸਗਰ ਅਫਗਾਨ ਨੂੰ ਹਟਾਏ ਜਾਣ ਦਾ ਵਿਰੋਧ ਕੀਤਾ ਹੈ। ਰਾਸ਼ਿਦ ਖਾਨ ਨੇ ਟਵੀਟ ਕਰ ਕਿਹਾ ਕਿ ਚੋਣ ਕਮੇਟੀ ਦਾ ਪੂਰਾ ਸਨਮਾਨ ਕਰਦੇ ਹੋਏ ਮੈਂ ਇਸ ਫੈਸਲੇ ਦਾ ਵਿਰੋਧ ਕਰਦਾ ਹਾਂ। ਇਹ ਗੈਰਜਿੰਮੇਦਾਰਾਨਾ ਤੇ ਪੱਖਪਾਤੀ ਹੈ। ਵਿਸ਼ਵ ਕੱਪ 'ਚ ਜ਼ਿਆਦਾ ਸਮਾਂ ਨਹੀਂ ਬਚਿਆ ਹੈ, ਇਸ ਲਈ ਅਸਗਰ ਅਫਗਾਨ ਹੀ ਟੀਮ ਦੇ ਕਪਤਾਨ ਬਣੇ ਰਹਿਣ ਚਾਹੀਦਾ ਹੈ। ਟੀਮ ਦੀ ਸਫਲਤਾ 'ਚ ਉਨ੍ਹਾਂ ਦੀ ਕਪਤਾਨੀ ਦਾ ਵੱਡਾ ਹੱਥ ਹੈ। ਇਸ ਲਈ ਟੀਮ ਦਾ ਕਪਤਾਨ ਬਦਲਨ ਨਾਲ ਇਕ ਅਨਿਸ਼ਚਿਤਤਾ ਦਾ ਮਾਹੌਲ ਪੈਦਾ ਹੋਵੇਗਾ ਤੇ ਟੀਮ 'ਤੇ ਵੀ ਬੁਰਾ ਅਸਰ ਪਵੇਗਾ।PunjabKesari
ਉਥੇ ਹੀ ਟੀਮ ਦੇ ਇਕ ਹੋਰ ਦਿੱਗਜ ਖਿਡਾਰੀ ਤੇ ਪੂਰਵ ਕਪਤਾਨ ਮੁਹੰਮਦ ਨਬੀ ਨੇ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਟੀਮ ਦਾ ਸੀਨੀਅਰ ਖਿਡਾਰੀ ਹੋਣ ਦੇ ਨਾਅਤੇ ਤੇ ਅਫਗਾਨਿਸਤਾਨ ਕ੍ਰਿਕਟ ਟੀਮ ਨੇ ਜਿਸ ਤਰ੍ਹਾਂ ਦਾ ਵਿਕਾਸ ਕੀਤਾ ਹੈ ਉਸ ਨੂੰ ਵੇਖਦੇ ਹੋਏ ਮੈਨੂੰ ਨਹੀਂ ਲਗਦਾ ਕਿ ਇਹ ਕਪਤਾਨ ਬਦਲਨ ਦਾ ਠੀਕ ਸਮਾਂ ਹੈ। ਅਸਗਰ ਅਫਗਾਨ ਦੀ ਕਪਤਾਨੀ 'ਚ ਟੀਮ ਨੇ ਕਾਫ਼ੀ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਉਹ ਇਸ ਦੇ ਲਈ ਸਭ ਤੋਂ ਉਪਯੂਕਤ ਖਿਡਾਰੀ ਹਨ।PunjabKesari


Related News