ਰਾਸ਼ਿਦ ਖਾਨ ਦੀ ਮਾਂ ਦਾ ਦੇਹਾਂਤ, ਬੋਲੇ- ''ਤੁਸੀਂ ਤਾਂ ਮੇਰਾ ਘਰ ਸੀ ਮਾਂ''
Saturday, Jun 20, 2020 - 02:53 AM (IST)
ਨਵੀਂ ਦਿੱਲੀ- ਅਫਗਾਨਿਸਤਾਨ ਦੇ ਲੈੱਗ ਸਪਿਨਰ ਗੇਂਦਬਾਜ਼ ਰਾਸ਼ਿਦ ਖਾਨ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ। ਕ੍ਰਿਕਟਰ ਨੇ ਟਵੀਟ ਕਰ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ। ਰਾਸ਼ਿਦ ਖਾਨ ਨੇ ਮਾਂ ਨੂੰ ਯਾਦ ਕਰਦੇ ਹੋਏ ਬੇਹੱਦ ਇਮੋਸ਼ਨਲ ਟਵੀਟ ਕਰ ਲਿਖਿਆ- ਤੁਸੀਂ ਤਾਂ ਮੇਰਾ ਘਰ ਸੀ ਮਾਂ, ਮੇਰੇ ਕੋਲ ਘਰ ਨਹੀਂ ਸੀ ਪਰ ਤੁਸੀਂ ਸੀ। ਮੈਂ ਯਕੀਨ ਨਹੀਂ ਕਰ ਪਾ ਰਿਹਾ ਹਾਂ ਕਿ ਹੁਣ ਮੇਰੇ ਨਾਲ ਨਹੀਂ ਹੋ। ਮੈਂ ਤੁਹਾਨੂੰ ਹਮੇਸ਼ਾ ਯਾਦ ਕਰਾਂਗਾ ਮਾਂ। 'ਰੇਸਟ ਇਨ ਪੀਸ।
The pain of losing someone who loved us selflessly is always impossible to comprehend.
— Sachin Tendulkar (@sachin_rt) June 19, 2020
Your mother will always be watching over you Rashid. My deepest condolences to you and your family.
May her soul Rest in Peace! 🙏🏼
ਰਾਸ਼ਿਦ ਖਾਨ ਦੀ ਮਾਂ ਦੇ ਦੇਹਾਂਤ 'ਤੇ ਸਚਿਨ ਨੇ ਉਸ ਨੂੰ ਦਿਲਾਸਾ ਦਿੱਤਾ। ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟਵੀਟ ਕਰ ਲਿਖਿਆ- ਕਿਸੇ ਅਜਿਹੇ ਵਿਅਕਤੀ ਨੂੰ ਗਵਾਉਣ ਦਾ ਦਰਦ ਜੋ ਸਾਨੂੰ ਨਿਸਵਾਰਥ ਭਾਵ ਨਾਲ ਪਿਆਰ ਕਰਦਾ ਸੀ। ਉਸ ਨੂੰ ਗਵਾਉਣ ਦਾ ਦਰਦ ਸਮਝਣਾ ਅਸੰਭਵ ਹੁੰਦਾ ਹੈ। ਤੁਹਾਡੀ ਮਾਂ ਹਮੇਸ਼ਾ ਤੁਹਾਡੇ 'ਤੇ ਨਜ਼ਰ ਬਣਾਏ ਰੱਖੇਗੀ ਰਾਸ਼ਿਦ। ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਪ੍ਰਤੀ ਮੇਰੀ ਹਮਦਰਦੀ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਦੱਸ ਦੇਈ ਕਿ 12 ਜੂਨ ਨੂੰ ਰਾਸ਼ਿਦ ਖਾਨ ਨੇ ਇਕ ਟਵੀਟ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਇਸਦੀ ਮਾਂ ਬੀਮਾਰ ਹੈ। ਰਾਸ਼ਿਦ ਨੇ ਆਪਣੇ ਫੈਂਸ ਨੂੰ ਪ੍ਰਾਰਥਾਨਾ ਕਰਨ ਦੇ ਲਈ ਕਿਹਾ ਸੀ।