ਸਾਈ ਕੇਂਦਰਾਂ ''ਚ ਜਬਰ-ਜ਼ਨਾਹ ਕਦੇ ਬਰਦਾਸ਼ਤ ਨਹੀਂ : ਰਿਜਿਜੂ

Saturday, Jan 18, 2020 - 02:32 AM (IST)

ਸਾਈ ਕੇਂਦਰਾਂ ''ਚ ਜਬਰ-ਜ਼ਨਾਹ ਕਦੇ ਬਰਦਾਸ਼ਤ ਨਹੀਂ : ਰਿਜਿਜੂ

ਨਵੀਂ ਦਿੱਲੀ—  ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਸਖਤ ਸ਼ਬਦਾਂ ਵਿਚ ਕਿਹਾ ਹੈ ਕਿ ਭਾਰਤੀ ਖੇਡ ਅਥਾਰਟੀ (ਸਾਈ) ਦੇ ਕੇਂਦਰਾਂ ਵਿਚ ਜਬਰ-ਜ਼ਨਾਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਖਿਡਾਰੀਆਂ ਨੂੰ ਸੁਰੱਖਿਅਤ ਮਾਹੌਲ ਦੇਣਾ ਉਨ੍ਹ੍ਹਾਂ ਦੀ ਸਭ ਤੋਂ ਵੱਡੀ ਪਹਿਲਕਦਮੀ ਹੈ। ਰਿਜਿਜੂ ਨੇ ਕਿਹਾ, ''ਅਜੇ ਤਕ ਜਿਨ੍ਹਾਂ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ, ਉਨ੍ਹਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ। ਮੈਂ ਨਿਰਦੇਸ਼ ਦਿੱਤਾ ਹੈ ਕਿ ਸਾਰੇ ਲੰਬਿਤ ਮਾਮਲਿਆਂ ਨੂੰ ਅਗਲੇ ਚਾਰ ਹਫਤਿਆਂ ਵਿਚ ਖਤਮ ਕਰ ਦਿੱਤਾ ਜਾਵੇ। ਸਾਡੇ ਖਿਡਾਰੀ ਲੜਕੇ ਅਤੇ ਲੜਕੀਆਂ ਦੋਵਾਂ ਨੂੰ ਇਕ ਸੁਰੱਖਿਅਤ ਮਾਹੌਲ ਦੇਣ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਅਤੇ ਮੌਜੂਦਾ ਸਿਸਟਮ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ। ਜਿਹੜੇ ਖਿਡਾਰੀ ਦੇਸ਼ ਦਾ ਭਵਿੱਖ ਹਨ, ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਸੁਰੱਖਿਅਤ ਰੱਖਣਾ ਸਾਡੀ ਜ਼ਿੰਮੇਵਾਰੀ ਹੈ।''
ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੇ ਜਾਣ ਦੀ ਲੋੜ : ਸਾਈ
— ਭਾਰਤੀ ਖੇਡ ਅਥਾਰਟੀ (ਸਾਈ) ਨੇ ਮੰਨਿਆ ਕਿ ਉਸਦੇ ਕੇਂਦਰਾਂ ਵਿਚ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੇ ਜਾਣ ਦੀ ਲੋੜ ਹੈ ਪਰ ਇਸ ਆਲੋਚਨਾ ਨੂੰ ਰੱਦ ਕੀਤਾ ਕਿ ਇਹ ਖਤਰਾ ਬੇਲਗਾਮ ਹੋ ਗਿਆ ਹੈ।  ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ 10 ਸਾਲਾਂ ਵਿਚ ਸਾਈ ਦੇ 24 ਕੇਂਦਰਾਂ ਵਿਚ ਜਬਰ-ਜ਼ਨਾਹ ਦੇ 45 ਮਾਮਲੇ ਸਾਹਮਣੇ ਆਏ ਹਨ। ਇਕ ਉੱਚ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਸਜ਼ਾ ਹੋਰ ਸਖਤ ਹੋਣੀ ਚਾਹੀਦੀ ਹੈ। ਫਿਲਹਾਲ ਇਸ ਵਿਚ ਤਬਾਦਲੇ, ਤਨਖਾਹ ਅਤੇ ਪੈਨਸ਼ਨ ਵਿਚ ਕਟੌਤੀ ਅਤੇ ਪਾਬੰਦੀ ਸ਼ਾਮਲ ਹਨ।


author

Gurdeep Singh

Content Editor

Related News