ਭਾਰਤ ਦੇ ਰੰਕੀਰੈੱਡੀ-ਸ਼ੈਂਟੀ ਦੀ ਜੋੜੀ ਨੇ ਜਿੱਤਿਆ ਥਾਈਲੈਂਡ ਓਪਨ ਦਾ ਖਿਤਾਬ

08/04/2019 5:01:20 PM

ਸਪੋਰਸਟ ਡੈਸਕ— ਭਾਰਤ  ਦੇ ਸਤਵਿਕਸਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਐਤਵਾਰ ਨੂੰ ਇੱਥੇ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਗੈਰ ਦਰਜੇ ਦੇ ਸਾਤਵਿਕਸੇਰਾਜ-ਚਿਰਾਗ ਦੀ ਜੋੜੀ ਨੇ ਪੁਰਸ਼ ਡਬਲ ਫਾਈਨਲ ਮੁਕਾਬਲੇ 'ਚ ਚੀਨ ਦੀ ਲਈ ਜੁਨ ਹੋਈ ਤੇ ਲਿਊ ਯੂ ਚੇਨ ਦੀ ਤੀਜੇ ਦਰਜੇ ਦੀ ਜੋੜੀ ਨੂੰ ਇਕ ਘੰਟੇ ਦੋ ਮਿੰਟ ਦੇ ਸਖਤ ਮੁਕਾਬਲੇ 'ਚ 21-19, 18-21,21-18 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ।PunjabKesariਵਰਲਡ ਦੀ ਦੂਜੀ ਰੈਂਕਿੰਗ ਦੀ ਚੀਨੀ ਖਿਡਾਰੀ ਦੇ ਖਿਲਾਫ ਗੈਰ ਦਰਜੇ ਭਾਰਤੀ ਜੋੜੀ ਨੂੰ ਇਸ ਸਾਲ ਆਸਟਰੇਲੀਅਨ ਓਪਨ 'ਚ ਹਾਰ ਝੇਲਨੀ ਪਈ ਸੀ। ਪਰ ਇੱਥੇ ਭਾਰਤੀ ਜੋੜੀ ਨੇ ਫਾਈਨਲ 'ਚ ਹਿਸਾਬ ਬਰਾਬਰ ਕਰ ਲਿਆ।PunjabKesari


Related News