ਵਿਰਾਟ ਤੇ ਭਾਰਤੀ ਖਿਡਾਰੀ ਖੇਡਣ ਰਣਜੀ ਟਰਾਫੀ : ਸਹਿਵਾਗ

Saturday, Sep 14, 2019 - 01:50 AM (IST)

ਵਿਰਾਟ ਤੇ ਭਾਰਤੀ ਖਿਡਾਰੀ ਖੇਡਣ ਰਣਜੀ ਟਰਾਫੀ : ਸਹਿਵਾਗ

ਨਵੀਂ ਦਿੱਲੀ— ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਕਹਿਣਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ  ਟੀਮ ਵਿਚ ਖੇਡਣ ਵਾਲੇ ਖਿਡਾਰੀਆਂ ਨੂੰ ਜਦੋਂ ਵੀ ਮੌਕਾ ਮਿਲੇ, ਉਨ੍ਹਾਂ ਨੂੰ ਰਾਸ਼ਟਰੀ ਚੈਂਪੀਅਨਸ਼ਿਪ ਰਣਜੀ ਟਰਾਫੀ ਵਿਚ ਖੇਡਣਾ ਚਾਹੀਦਾ ਹੈ। ਸਹਿਵਾਗ ਨੇ ਵੀਰਵਾਰ ਸ਼ਾਮ ਡੀ. ਡੀ. ਸੀ. ਏ. ਦੇ ਸਮਾਰੋਹ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਹੋਰ ਟੀਮ ਮੈਂਬਰਾਂ ਦੀ ਹਾਜ਼ਰੀ 'ਚ ਇਸ ਗੱਲ 'ਤੇ ਜੋਰ ਦਿੱਤਾ ਕਿ ਭਾਰਤੀ ਖਿਡਾਰੀਆਂ ਨੂੰ ਰਣਜੀ ਟਰਾਫੀ 'ਚ ਖੇਡਣਾ ਚਾਹੀਦਾ। ਸਾਬਕਾ ਧਮਾਕੇਦਾਰ ਸਲਾਮੀ ਬੱਲੇਬਾਜ਼ ਸਹਿਵਾਗ ਨੇ ਕਿਹਾ ਕਿ ਮੇਰੇ ਕਰੀਅਰ 'ਚ ਮੇਰੀ ਵੱਡੀ ਇੱਛਾ ਸੀ ਕਿ ਮੈਂ ਰਣਜੀ ਟਰਾਫੀ ਨੂੰ ਆਪਣੇ ਹੱਥਾਂ 'ਚ ਚੁੱਕਾ ਪਰ ਮੇਰੀ ਇਹ ਇੱਛਾ ਪੂਰੀ ਨਹੀਂ ਹੋ ਸਕੀ। ਉਨ੍ਹਾਂ ਨੇ ਕਿਹਾ ਕਿ 2007 'ਚ ਮੈਂ ਰਣਜੀ ਟਰਾਫੀ ਦੇ ਸੈਮੀਫਾਈਨਲ ਤਕ ਪਹੁੰਚਾਇਆ ਸੀ ਪਰ ਫਿਰ ਫਾਈਨਲ ਨਹੀਂ ਖੇਡ ਸਕਿਆ ਸੀ। ਦਿੱਲੀ ਨੇ ਫਿਰ ਰਣਜੀ ਟਰਾਫੀ ਦਾ ਖਿਤਾਬ ਜਿੱਤਿਆ ਸੀ। ਸ਼ਿਖਰ ਧਵਨ, ਪ੍ਰਦੀਪ ਸਾਂਗਵਾਨ ਉਸ ਸਮੇਂ ਖੇਡੇ ਸਨ ਤੇ ਉਨ੍ਹਾਂ ਨੇ ਟਰਾਫੀ ਚੁੱਕੀ ਸੀ। ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਿਹਾ ਹੈ ਕਿ ਮੈਂ ਆਪਣੇ ਹੱਥਾਂ 'ਚ ਰਣਜੀ ਟਰਾਫੀ ਨਹੀਂ ਚੁੱਕ ਸਕਿਆ।
 


author

Gurdeep Singh

Content Editor

Related News